ਪੰਨਵਾ ਕਬੱਡੀ ਕੱਪ ਦਾ ਪੋਸਟਰ ਕੀਤਾ ਰਲੀਜ
ਸਤਾਰਾਂ ਤੇ ਅਠਾਰਾਂ ਨਵੰਬਰ ਨੂੰ ਹੋਣਗੇ ਭੇੜ.ਨੋਜਵਾਨਾ ਨੂੰ ਗਰਾਉਂਡ ਦੀਆਂ ਖੇਡਾਂ ਨਾਲ ਜੁੜ੍ਨ ਦੀ ਅਪੀਲ
ਭਵਾਨੀਗੜ੍14 ਨਵੰਬਰ (ਗੁਰਵਿੰਦਰ ਸਿੰਘ) ਸਥਾਨਕ ਇਥੋਂ ਦੇ ਨੇੜਲੇ ਪਿੰਡ ਪੰਨਵਾਂ ਵਿਖੇ ਕਬੱਡੀ ਦਾ ਮਹਾਂਕੁੰਭ ਟੂਰਨਾਮੈਂਟ 17 ਤੇ 18 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ । ਇਸ ਮਹਾਂਕੁੰਭ ਕਬੱਡੀ ਟੂਰਨਾਮੈਂਟ ਦੇ ਪੋਸਟਰ ਨੂੰ ਰਿਲੀਜ਼ ਕੀਤਾ ਗਿਆ ਹੈ ।ਇਸ ਕਬੱਡੀ ਮਹਾਕੁੰਭ ਟੂਰਨਾਮੈਂਟ ਚ ਇਲਾਕਿਆਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ ।ਜੇਤੂ ਟੀਮਾਂ ਲਈ ਵੱਖ ਵੱਖ ਇਨਾਮ ਵੀ ਰੱਖੇ ਗਏ ਹਨ ਜਿਵੇਂ ਕਿ ਓਪਨ ਜੀਪਾਂ ,ਵਾਸ਼ਿੰਗ ਮਸ਼ੀਨਾਂ ,ਬੁਲਟ ਮੋਟਰਸਾਈਕਲ ,ਸੋਨੇ ਮੁੰਦਰੀ ,61000 ਆਦਿ ਇਨਾਮ ਰੱਖੇ ਗਏ ਹਨ ।ਅਤੇ ਇੱਕ ਪਿੰਡ ਓਪਨ ਲਈ 71000ਤੇ ਦੂਜਾ ਇਨਾਮ 5100ਰੁਪਏ ਰੱਖੇ ਗਏ ਹਨ।ਕਬੱਡੀ ਮਹਾਂਕੁੰਭ ਦਾ ਪੋਸਟਰ ਰਿਲੀਜ਼ ਕਰਨ ਸਮੇਂ ਤੇ ਵੱਖ ਵੱਖ ਪਿੰਡਾਂ ਦੇ ਪੰਚ ਸਰਪੰਚਾ ਤੇ ਐਮ,ਸੀ,ਆ ਸਮੇਤ ਸਮੇਤ ਬਲਾਕ ਸੰਮਤੀ ਦੇ ਚੇਅਰਮੈਨ ਵਰਿੰਦਰ ਪੰਨਵਾਂ ,ਜਗਤਾਰ ਸਿੰਘ ਮੱਟਰਾਂ ਰਾਮ ਸਿੰਘ ਭਰਾਜ ,ਜੋਗਿੰਦਰ ਸਿੰਘ ਰਾਜਪੁਰਾ, ਗੁਰਜੀਵਨ ਸਿੰਘ ਰਾਏ ਸਿੰਘ ਵਾਲਾ, ਗੁਰਜਿੰਦਰ ਸਿੰਘ ਬੀਂਬੜ , ਗੁਰਤੇਜ ਸਿੰਘ ਤੇਜੀ, ਸੁਖਵਿੰਦਰ ਸਿੰਘ ਲਾਲੀ ,ਬਲਵਿੰਦਰ ਸਿੰਘ ਪੰਨਵਾਂ, ਬਲਵਿੰਦਰ ਰਾਏ ,ਕੁਲਦੀਪ ਭਰਾਜ , ਆਦਿ ਹਾਜ਼ਰ ਸਨ ॥