ਕੈਪਟਨ ਅਮਰਿੰਦਰ ਸਿੰਘ ਕਰਨਗੇ ਭਾਜਪਾ ਲਈ ਪ੍ਰਚਾਰ
ਚੰਡੀਗੜ੍ਹ - ਪੰਜਾਬ ਵਿੱਚ ਇਸ ਸਮੇਂ 2022 ਦੀਆਂ ਵਿਧਾਨਸਭਾ ਚੋਣਾਂ ਨੂੰ ਸਰਗਰਮੀ ਤੇਜ਼ ਹੁੰਦੀ ਦਿਖਾਈ ਦੇ ਰਹੀ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਦੀਆਂ ਕਾਫੀ ਸਮੇਂ ਤੋਂ ਵਿਰੋਧੀਆਂ ਵੱਲੋਂ ਭਾਜਪਾ ਨਾਲ ਮਿਲੇ ਹੋਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਗਏ ਇੱਕ ਬਿਆਨ ਕਿ, ਉਹ ਬੀਜੇਪੀ ਲਈ ਪ੍ਰਚਾਰ ਕਰਨਗੇ, ਤੋਂ ਇਹ ਅਟਕਲਾਂ ਸਹੀ ਹੁੰਦੀਆਂ ਜਾਪਦੀਆਂ ਹਨ।
ਦੱਸ ਦਈਏ ਕਿ ਉਨ੍ਹਾਂ ਵੱਲੋਂ ਦਿੱਤੇ ਗਏ ਅੱਜ ਇੱਕ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਮੈਂ ਸਿੱਖ ਬਹੁਗਿਣਤੀ ਇਲਾਕਿਆਂ ਵਿੱਚ ਬੀਜੇਪੀ ਲਈ ਪ੍ਰਚਾਰ ਕਰਾਂਗਾ। ਉਨ੍ਹਾਂ ਇਹ ਵੀ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਪੀ.ਐੱਮ. ਮੋਦੀ ਮੇਰੇ ਲਈ ਪ੍ਰਚਾਰ ਕਰਨ ਅਤੇ ਮੈਂ ਵੀ ਯੂ.ਪੀ. ਅਤੇ ਉੱਤਰਾਖੰਡ ਵਿੱਚ ਬੀਜੇਪੀ ਲਈ ਪ੍ਰਚਾਰ ਕਰਾਂਗਾ। ਉਨ੍ਹਾਂ ਕਿਹਾ ਕਿ ਮੇਰੇ ਲਈ ਕਾਂਗਰਸ 'ਤੇ ਹਮਲੇ ਕਰਨੇ ਆਸਾਨ ਹਨ।