ਕਾਂਗਰਸ ਸਰਕਾਰ ਦੀ ਵਾਅਦਾ ਖਿਲਾਫੀ ਦੇ ਰੋਸ ਵਜੋਂ ਗ਼ਰੀਬਾਂ ਨੇ ਬੀਡੀਪੀਓ ਦਫਤਰ ਦਾ ਕੀਤਾ ਘਿਰਾਓ
ਪਲਾਟਾ ਦੀ ਮੰਗ ਕਰਦੇ ਲੋਕਾਂ ਚਮਨਦੀਪ ਮਿਲਖੀ ਦੀ ਅਗਵਾਈ ਚ ਕੀਤਾ ਵੱਡਾ ਰੋਸ ਮਾਰਚ
ਭਵਾਨੀਗੜ੍ਹ, (ਗੁਰਵਿੰਦਰ ਸਿੰਘ):-ਕਾਂਗਰਸ ਸਰਕਾਰ ਵੱਲੋਂ ਗ਼ਰੀਬ ਵਰਗ ਦੇ ਲੋਕਾਂ ਨੂੰ 5-5 ਮਰਲੇ ਦੇ ਪਲਾਟ ਨਾ ਦਿੱਤੇ ਜਾਣ ਦੇ ਰੋਸ ਵਜੋਂ ਹਾਮੀ ਮਜ਼ਦੂਰਾਂ ਦੇ ਵੈੱਲਫੇਅਰ ਐਸੋਸੀਏਸ਼ਨ ਦੀ ਅਗਵਾਈ ਹੇਠ ਬਲਾਕ ਭਵਾਨੀਗਡ਼੍ਹ ਦੇ ਗ਼ਰੀਬ ਵਰਗ ਦੇ ਲੋਕਾਂ ਵੱਲੋਂ ਬੀਡੀਪੀਓ ਦਫ਼ਤਰ ਦਾ ਘਿਰਾਓ ਕਰਕੇ ਰੋਸ ਧਰਨਾ ਦਿੰਦਿਆਂ ਪੰਜਾਬ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ।
ਇਸ ਮੌਕੇ ਚਮਨਦੀਪ ਸਿੰਘ ਮਿਲਖੀ, ਗੁਰਪ੍ਰੀਤ ਸਿੰਘ ਲਾਰਾ ਅਤੇ ਹੋਰ ਆਗੂਆਂ ਨੇ ਦਿੱਤੀ ਚੇਤਾਵਨੀ ਪਲਾਟ ਨਾ ਮਿਲਣ ਤੱਕ ਕਾਂਗਰਸ ਸਰਕਾਰ ਦੇ ਵਿਧਾਇਕਾਂ, ਮੰਤਰੀਆਂ ਅਤੇ ਆਗੂਆਂ ਦਾ ਪਿੰਡਾਂ ਵਿਚ ਗਰੀਬ ਵਰਗ ਦੀਆਂ ਧਰਮਸ਼ਾਲਾਵਾਂ ਵਿੱਚ ਵੜਨ ਸਮੇਂ ਕੀਤਾ ਜਾਵੇਗਾ ਸਖ਼ਤ ਵਿਰੋਧ ਅਤੇ ਪੂਰੇ ਪੰਜਾਬ ਵਿਚ ਇਹ ਰੋਸ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹਿਣਗੇ।