ਸਰਕਾਰੀ ਹਾਈ ਸਮਾਰਟ ਸਕੂਲ ਬਲਿਆਲ ਵਿਖੇ ਪਹਿਲੀ ਸਲਾਨਾ ਅਥਲੈਟਿਕਸ ਮੀਟ ਦਾ ਸ਼ਾਨਦਾਰ ਆਗਾਜ਼
ਭਵਾਨੀਗੜ੍ਹ (ਗੁਰਵਿੰਦਰ ਸਿੰਘ) ਅੱਜ ਭਵਾਨੀਗੜ੍ਹ ਨੇੜੇ ਸਰਕਾਰੀ ਹਾਈ ਸਮਾਰਟ ਸਕੂਲ ਬਲਿਆਲ ਵਿਖੇ ਪਹਿਲੀ ਸਲਾਨਾ ਅਥਲੈਟਿਕਸ ਮੀਟ ਦਾ ਸ਼ਾਨਦਾਰ ਆਗਾਜ਼ ਕਰਵਾਇਆ ਗਿਆ । ਜਿਸ ਵਿੱਚ ਮੁੱਖ ਅਧਿਆਪਕਾ ਸ੍ਰੀਮਤੀ ਸ਼ੀਨੂੰ ਜੀ ਦੀ ਯੋਗ ਅਗਵਾਈ ਹੇਠ ਸਕੂਲ ਵਿੱਚ ਅਥਲੈਟਿਕਸ ਮੀਟ ਅੱਜ ਸ਼ੁਰੂ ਕਰਵਾਈ ਗਈ ।ਇਸ ਸਾਲਾਨਾ ਖੇਡ ਸਮਾਰੋਹ ਵਿੱਚ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ( ਸੈਕੰਡਰੀ ਸਿੱਖਿਆ )ਸੰਗਰੂਰ ਸਰਦਾਰ ਅੰਮ੍ਰਿਤਪਾਲ ਸਿੰਘ ਸਿੱਧੂ, ਸਰਦਾਰ ਹਰਪ੍ਰੀਤ ਸਿੰਘ ਬੀ ਐੱਨ ਓ ਸੰਗਰੂਰ 1, ਸ਼੍ਰੀ ਦਿਆਲ ਸਿੰਘ ਬੀ ਐਨ ਓ ਸੁਨਾਮ 2 ਅਤੇ ਸ੍ਰੀ ਦੀਪਕ ਕੁਮਾਰ ਏ ਡੀ ਐੱਸ ਐੱਮ ਸੰਗਰੂਰ ਵਿਸ਼ੇਸ਼ ਤੌਰ ਤੇ ਪਹੁੰਚੇ ।ਅਥਲੈਟਿਕਸ ਮੀਟ ਦੇ ਪਹਿਲੇ ਦਿਨ ਜੂਨੀਅਰ ਅਤੇ ਸੀਨੀਅਰ ਟੀਮਾਂ ਦੇ ਰੱਸਾਕਸ਼ੀ, ਹਾਈ ਜੰਪ ,ਲੌਂਗ ਜੰਪ, ਗੋਲਾ ਸੁੱਟਣਾ ਅਤੇ ਰੱਸੀ ਟੱਪਣਾ ਮੁਕਾਬਲੇ ਕਰਵਾਏ ਗਏ ।ਅਥਲੈਟਿਕਸ ਮੀਟ ਦਾ ਆਗਾਜ਼ ਵਿਦਿਆਰਥੀਆਂ ਵੱਲੋਂ ਹਾਊਸਵਾਈਜ਼ ਮਾਰਚ ਪਾਸਟ ਨਾਲ ਕੀਤਾ ਗਿਆ ਅਤੇ ਸਹੁੰ ਚੁੱਕ ਸਮਾਗਮ ਬੜੇ ਹੀ ਸੁਚੱਜੇ ਢੰਗ ਨਾਲ ਆਯੋਜਿਤ ਕੀਤਾ ਗਿਆ । ਪੀ ਟੀ ਆਈ ਅਧਿਆਪਕ ਸ੍ਰੀਮਤੀ ਜਸਵੀਰ ਕੌਰ ਦੀ ਦੇਖ ਰੇਖ ਵਿੱਚ ਹੋਏ ਸਾਰੇ ਹੀ ਮੁਕਾਬਲੇ ਬੜੇ ਹੀ ਰੌਚਕ ਰਹੇ ਅਤੇ ਵਿਦਿਆਰਥੀਆਂ ਵਿਚ ਇਸ ਖੇਡ ਮੁਕਾਬਲਿਆਂ ਪ੍ਰਤੀ ਭਰਪੂਰ ਉਤਸ਼ਾਹ ਵੇਖਣ ਨੂੰ ਮਿਲਿਆ । ਸਟੇਜ ਦਾ ਸੰਚਾਲਨ ਸ੍ਰੀਮਤੀ ਜਸਵੀਰ ਕੌਰ ਪੰਜਾਬੀ ਮਿਸਟ੍ਰੈਸ ਵੱਲੋਂ ਬੜੇ ਹੀ ਵਧੀਆ ਢੰਗ ਨਾਲ ਕੀਤਾ ਗਿਆ ।ਇਸ ਸਮਾਗਮ ਵਿੱਚ ਜੀਓ ਜੀ ਸਰਦਾਰ ਹਰਵਿੰਦਰ ਸਿੰਘ ,ਐਸਐਮਸੀ ਕਮੇਟੀ ਦੇ ਪ੍ਰਧਾਨ ਸ੍ਰੀਮਤੀ ਹਰਵਿੰਦਰ ਕੌਰ, ਪੰਚਾਇਤ ਮੈਂਬਰ ਸਰਦਾਰ ਗੁਰਮੀਤ ਸਿੰਘ ਤੋਂ ਇਲਾਵਾ ਹੋਰ ਕਮੇਟੀ ਮੈਂਬਰ, ਸਮੂਹ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।