ਫੱਗੂਵਾਲਾ ਸਕੂਲ ਚ ਅਥਲੈਟਿਕਸ ਮੀਟ ਦਾ ਆਯੋਜਨ
ਸੁਖਦੇਵ ਸਿੰਘ ਬੈਲਜੀਅਮ ਮੁੱਖ ਮਹਿਮਾਨ ਵਜੋ ਹੋਏ ਸ਼ਾਮਲ
ਭਵਾਨੀਗੜ (ਗੁਰਵਿੰਦਰ ਸਿੰਘ) ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਫੱਗੂਵਾਲਾ ਵਿਖੇ ਅਥਲੈਟਿਕ ਮੀਟ ਕਰਵਾਈ ਗਈ। ਜਿਸ ਵਿੱਚ ਉੱਘੇ ਸਮਾਜ ਸੇਵਕ ਸ੍ਰ ਸੁਖਦੇਵ ਸਿੰਘ (ਬੈਲਜੀਅਮ ਵਾਲੇ) ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ।ਉਨਾਂ ਨਾਲ ਸੁਰਜੀਤ ਸਿੰਘ ਹਰੀਕੇ ਵੀ ਸਮਾਗਮ ਵਿੱਚ ਸ਼ਾਮਲ ਹੋਏ। ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ੍ ਮਲਕੀਤ ਸਿੰਘ ਖੋਸਾ ਜਿਲਾ ਸਿੱਖਿਆ ਅਫਸਰ (ਸੈਕੰਡਰੀ),ਸੰਗਰੂਰ ਅਤੇ ਮੈਡਮ ਗੁਰਪ੍ਰੀਤ ਕੌਰ ਘੁੰਮਣ (ਸਮਾਜ ਸੇਵਕ) ਜੀ ਨੇ ਸਿਰਕਤ ਕੀਤੀ।ਪ੍ਰਿੰਸੀਪਲ ਅਰਜੋਤ ਕੌਰ (ਸਟੇਟ ਐਵਾਰਡੀ) ਜੀ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਆਏ ਮਹਿਮਾਨਾਂ ਵਿੱਚੋਂ ਸੁਖਦੇਵ ਸਿੰਘ ਬੈਲਜੀਅਮ ਵਾਲਿਆਂ ਨੇ 50 000 ਰੂਪੈ ਦੀ ਰਾਸ਼ੀ , ਮੈਡਮ ਗੁਰਪ੍ਰੀਤ ਕੌਰ ਘੁੰਮਣ ਜੀ ਨੇ ਲਾਇਬ੍ਰੇਰੀ ਲਈ 20 000 ਰੂਪੈ, ਪ੍ਰਿੰਸੀਪਲ ਅਰਜੋਤ ਕੌਰ ਜੀ ਨੇ 11000 ਰੂਪੈ , ਨੰਬਰਦਾਰ ਗਮਦੂਰ ਸਿੰਘ ਜੀ ਨੇ 11 000 ਰੂਪੈ, ਜਸਵੰਤ ਸਿੰਘ ਜੀ ਨੇ, 1100 ਰੂਪੈ ਦੀ ਰਾਸ਼ੀ ਭੇਂਟ ਕੀਤੀ। ਸਮਾਗਮ ਦੀ ਸ਼ੁਰੂਆਤ ਸਬਦ ਗਾਇਨ ਨਾਲ ਕੀਤੀ। ਸਕੂਲ ਦੇ ਬੈਂਡ ਵਲੋਂ ਸਾਨਦਾਰ ਪਰੇਡ ਕੀਤੀ ਗਈ। ਅੱਠ ਸੌ ਮੀਟਰ, ਚਾਰ ਸੌ, ਮੀਟਰ, ਦੋ ਸੌ ਮੀਟਰ ਅਤੇ ਸੌ ਮੀਟਰ ਦੌੜ ਸੀਨੀਅਰ ਅਤੇ ਯੂਨੀਅਰ ਕਰਵਾਈ ਗਈ। ਲੰਮੀ ਛਾਲ, ਗੋਲਾ ਸੁੱਟਣਾਂ, ਨਿੰਬੂ ਚਮਚਾ ਰੇਸ,ਬੋਰੀ ਰੇਸ,ਸਲੋ ਚਾਲ ਰੇਸ ਅਤੇ ਰੱਸਾ ਕਸੀ ਦੇ ਮੁਕਾਬਲੇ ਕਰਵਾਏ ਗਏ। ਡੀ. ਪੀ. ਈ. ਰਮਨ ਪ੍ਰੋਗਾਰਮ ਅਥਲੈਟਿਕ ਮੀਟ ਜੀ ਦੇ ਯੋਗਦਾਨ ਨੂੰ ਕਦੇ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਡੀ. ਪੀ. ਈ. ਰਛਪਾਲ ਸਿੰਘ, ਜਸਤਿੰਦਰ ਸਿੰਘ ਅਤੇ ਨਵਪ੍ਰੀਤ ਕੌਰ ਦਾ ਬਡਮੁੱਲਾ ਯੋਗਦਾਨ ਰਿਹਾ। ਵਿਦਿਆਰਥਣਾਂ ਵੱਲੋਂ ਗਰੁੱਪ ਸੌਂਗ ਪੇਸ਼ ਕੀਤਾ ਗਿਆ। ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਖਿਡਾਰੀਆਂ ਨੂੰ ਵੱਖ-ਵੱਖ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਮੈਡਮ ਮਨਦੀਪ ਕੌਰ ਅਤੇ ਜਸਵੀਰ ਕੌਰ ਨੇ ਬਾਖੂਬੀ ਨਿਭਾਈ।
ਉਪ ਜਿਲਾ ਸਿੱਖਿਆ ਅਫਸਰ ਡਾ ਅਮ੍ਰਿਤਪਾਲ ਸਿੰਘ , ਸੁਰਿੰਦਰ ਸਿੰਘ ਭਰੂਰ (ਸਟੇਟ ਐਵਾਰਡੀ),ਪ੍ਰਿੰਸੀਪਲ ਸੱਤਪਾਲ ਸਿੰਘ ਬਲਾਸੀ ਡੀ. ਐਸ. ਐਮ., ਡੀ. ਐਮ. ਸਪੋਰਟਸ ਵਰਿੰਦਰ ਸਿੰਘ, ਵੀ. ਐਮ. ਸਪੋਰਟਸ ਮਾਧਵਿੰਦਰ ਸਿੰਘ, ਪ੍ਰਦੀਪ ਕੌਰ, ਚੇਅਰਮੈਨ ਐਸ. ਐਮ. ਸੀ. ਪਰਮਜੀਤ ਸਿੰਘ (ਪੰਮੀ ਫੱਗੂਵਾਲੀਆ )ਹਰੀ ਸਿੰਘ ਫੱਗੂਵਾਲਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ, ਸਰਪੰਚ ਕਰਮਜੀਤ ਸਿੰਘ ਘੁੰਮਣ, ਜਥੇਦਾਰ ਜੋਗਾ ਸਿੰਘ, ਗਮਦੂਰ ਸਿੰਘ ਨੰਬਰਦਾਰ, ਜਸਵੰਤ ਸਿੰਘ, ਲਖਵਿੰਦਰ ਸਿੰਘ ਅਤੇ ਜਸਪ੍ਰੀਤ ਸਿੰਘ ਪੰਚਾਇਤ ਮੈਂਬਰ ਸਕੂਲ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।