ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰਨ ਵਾਲਾ “ਪੱਤਰ” ਨਿਕਲਿਆ ਜਾਅਲੀ!
ਮਾਲਵਾ ਬਿਊਰੋ, ਚੰਡੀਗੜ੍ਹ
ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਦਾ ਵਾਅਦਾ ਸਮੇਂ ਸਮੇਂ ‘ਤੇ ਚੰਨੀ ਸਰਕਾਰ ਕਰ ਰਹੀ ਹੈ, ਪਰ ਸਰਕਾਰ ਆਪਣੇ ਕੀਤੇ ਵਾਅਦੇ ਤੋਂ ਹੀ ਭੱਜਦੀ ਨਜ਼ਰੀਂ ਆ ਰਹੀ ਹੈ, ਜਿਸ ਕਾਰਨ ਮੁਲਾਜਮਾਂ ਵਿਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ।
ਇਨੀਂ ਦਿਨੀਂ ਕੰਪਿਊਟਰ ਅਧਿਆਪਕਾਂ ਨੂੰ ਰੈਗੂਲਰ ਕਰਨ ਸਬੰਧੀ ਇੱਕ ਪੱਤਰ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਪੱਤਰ ਨੂੰ ਬਿਨਾਂ “ਮਿਤੀ” ਪੜ੍ਹੇ ਅਧਿਆਪਕਾਂ ਅੱਗੇ ਫਾਰਵਰਡ ਕਰ ਰਹੇ ਹਨ। ਮਾਲਵਾ ਟੀਮ ” ਵਲੋਂ ਜਦੋਂ ਇਸ ਪੱਤਰ ਦੀ ਪੜਤਾਲ ਕੀਤੀ ਗਈ ਤਾਂ ਇਹ ਪੱਤਰ 10 ਸਾਲ ਪੁਰਾਣਾ ਪਾਇਆ ਗਿਆ। ਦਰਅਸਲ, ਜੋ ਪੱਤਰ ਵਾਇਰਲ ਹੋ ਰਿਹਾ ਹੈ, ਉਹ ਪੱਤਰ ਸਾਲ 2010 ਹੈ।