ਵਿਨਰਜੀਤ ਗੋਲਡੀ ਵੱਲੋਂ ਭਵਾਨੀਗਡ਼੍ ਚ ਵਰਕਰ ਮੀਟਿੰਗ
ਭਵਾਨੀਗੜ੍ਹ ( ਗੁਰਵਿੰਦਰ ਸਿੰਘ ) 2022 ਦੇ ਚੋਣ ਬਿਗਲ ਤੋਂ ਬਾਅਦ ਸਿਆਸੀ ਫੇਰੀਆਂ ਸ਼ੁਰੂ ਹੋ ਚੁੱਕੀਆਂ ਹਨ। ਜਿਥੇ ਸੂਬੇ ਅੰਦਰ ਸ੍ਰੋਮਣੀ ਅਕਾਲੀ ਦਲ ਵਲੋ ਸੁਖਬੀਰ ਬਾਦਲ ਦੀ ਅਗਵਾਈ ਚ ਪੰਜਾਬ ਦੇ ਵੱਖ ਵੱਖ ਹਿੱਸਿਆਂ ਚ ਵੱਡੀਆਂ ਰੈਲੀਆ ਕੀਤੀਆਂ ਜਾ ਰਹੀਆਂ ਹਨ ਤੇ ਨੋਜਵਾਨਾ ਚ ਜੋਸ ਭਰਿਆ ਜਾ ਰਿਹਾ ਹੈ ਤੇ ਗਰਾਉਂਡ ਭਖਾ ਦਿੱਤਾ ਹੈ ਉੱਥੇ ਹੀ ਵਿਧਾਨ ਸਭਾ ਹਲਕਾ ਸੱਗਰੂਰ ਵਿੱਚ ਅਕਾਲੀਦਲ ਬਾਦਲ ਦੇ ਓੁਮੀਦਵਾਰ ਵਲੋ ਵੱਖ-ਵੱਖ ਪਿੰਡਾਂ ਦੇ ਵਿੱਚ ਅਤੇ ਸ਼ਹਿਰਾਂ ਦੇ ਵਿੱਚ ਵਰਕਰਾਂ ਅਤੇ ਆਗੂਆਂ ਦੇ ਨਾਲ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ । ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਸੰਗਰੂਰ ਤੋਂ ਉਮੀਦਵਾਰ ਵਿਨਰਜੀਤ ਸਿੰਘ ਗੋਲਡੀ ਵੱਲੋਂ ਭਵਾਨੀਗਡ਼੍ਹ ਪਹੁੰਚ ਕੇ ਅਕਾਲੀ ਆਗੂਆਂ ਨਾਲ ਗੁਰੂ ਰਵਿਦਾਸ ਵੈੱਲਫੇਅਰ ਸੋਸਾਇਟੀ ਦੇ ਜ਼ਿਲ੍ਹਾ ਪ੍ਰਧਾਨ ਬਿਕਰਮਜੀਤ ਸਿੰਘ ਦੀ ਅਗਵਾਈ ਹੇਠ ਚੋਣਾਂ ਸੰਬੰਧੀ ਵਿਚਾਰ ਚਰਚਾ ਕੀਤੀ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਹੋਰ ਵੱਖ ਵੱਖ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ । ਇਸ ਮੌਕੇ ਅਕਾਲੀ ਆਗੂ ਰਵੀ ਵਿਰਕ, ਦੀਪਇੰਦਰ ਦੀਪੀ, ਗੁਰਸੇਵਕ ਸਿੰਘ ਰੋਕੀ.ਬਲਵਿੰਦਰ ਸਿੰਘ .ਗੁਰਵਿੰਦਰ ਸਿੰਘ ਤੋ ਇਲਾਵਾ ਹੋਰ ਆਗੂ ਤੇ ਵਰਕਰ ਵੀ ਮੋਜੂਦ ਸਨ।