ਵੱਡੀ ਖ਼ਬਰ: ਚੰਨੀ ਸਰਕਾਰ ਦਾ 27 ਮਾਰਚ 2022 ਨੂੰ ਹੋਵੇਗਾ ਕਾਰਜਕਾਲ ਖਤਮ
ਚੰਡੀਗੜ੍ਹ

ਪੰਜਾਬ ਸਣੇ 5 ਰਾਜਾਂ ਵਿੱਚ ਜਲਦ ਹੀ ਚੋਣਾਂ ਦਾ ਬਿਗੁਲ ਵੱਜਣ ਜਾ ਰਿਹਾ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਪੰਜਾਬ ਵਿੱਚ ਮੌਜੂਦਾ ਸਰਕਾਰ ਦਾ ਕਾਰਜਕਾਲ 27 ਮਾਰਚ 2022 ਨੂੰ ਸਮਾਪਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਹਨ, ਜਿਨ੍ਹਾਂ ਵਿੱਚ 83 ਜਨਰਲ 34 ਐੱਸ. ਸੀ. ਵਿਧਾਨ ਸਭਾ ਹਲਕੇ ਹਨ।

ਉੱਥੇ ਹੀ, ਤਿੰਨ ਵੱਡੇ ਐਲਾਨ ਕਰਦੇ ਹੋਏ ਇਲੈਕਸ਼ਨ ਕਮਿਸ਼ਨ ਮੁਖੀ ਸੁਸ਼ੀਲ ਚੰਦਰਾ ਨੇ ਕਿਹਾ ਕਿ ਜੇਕਰ ਕੋਈ ਵੋਟਰ ਬੂਥ ‘ਤੇ ਨਹੀਂ ਆ ਸਕਦਾ ਤਾਂ ਉਹ ਆਪਣੀ ਸਮੱਸਿਆ ਦੱਸ ਸਕਦਾ ਹੈ, ਜਿਸ ਤੋਂ ਬਾਅਦ ਉਸ ਦੇ ਘਰ ਜਾ ਕੇ ਵੋਟ ਪਵਾਈ ਜਾਵੇਗੀ।

ਪੰਜਾਬ ਚੋਣਾਂ ‘ਤੇ 40 ਨੋਡਲ ਅਫਸਰ ਨਜ਼ਰ ਰੱਖਣਗੇ। ਪੈਸੇ ਦੇ ਆਉਣ ਜਾਣ ਸਬੰਧੀ ਵੀ ਨਿਗਰਾਨੀ ਵੱਡੇ ਪੱਧਰ ‘ਤੇ ਕੀਤੀ ਜਾ ਰਹੀ ਹੈ। ਜੇਕਰ ਉਮੀਦਵਾਰ ਦਾ ਕੋਈ ਅਪਰਾਧਿਕ ਇਤਿਹਾਸ ਹੈ, ਤਾਂ ਉਸ ਲਈ 3 ਅਖਬਾਰਾਂ ਵਿੱਚ ਛਪਵਾਉਣਾ ਜ਼ਰੂਰੀ ਹੋਵੇਗਾ।

ਭਾਰਤ ਦੇ ਚੋਣ ਕਮਿਸ਼ਨਰ ਸੁਸ਼ੀਲ ਚੰਦਰ ਨੇ ਪੰਜਾਬ ਚੋਣਾਂ ਸਬੰਧੀ ਕਿਹਾ ਕਿ ਚੋਣਾਂ ਚੰਗੇ ਮਾਹੌਲ ਵਿੱਚ ਕਰਵਾਈਆਂ ਜਾਣਗੀਆਂ, ਜਦਕਿ ਵੱਧ ਤੋਂ ਵੱਧ ਵੋਟਰ ਔਰਤਾਂ ਹੋਣ ਜਾਂ ਅਪਾਹਿਜ ਇਸ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ।

ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗਾਂ ਵੀ ਕੀਤੀਆਂ ਗਈਆਂ ਹਨ, ਜਿਸ ਵਿੱਚ ਸਾਰਿਆਂ ਨਾਲ ਵਿਚਾਰ ਸਾਂਝੇ ਕੀਤੇ ਗਏ ਹਨ ਅਤੇ ਇਹ ਚਰਚਾ ਕੀਤੀ ਗਈ ਹੈ ਕਿ ਵੋਟਾਂ ਲਈ ਪੈਸੇ ਦੀ ਵਰਤੋਂ ਕਰੋ ਨਾ ਕਰੋ,ਅਤੇ ਸ਼ਾਂਤੀ ਦਾ ਮਾਹੌਲ ਬਣਾਈ ਰੱਖੋ।