ਕੇਜਰੀਵਾਲ ਕੱਲ ਆਉਣਗੇ ਪੰਜਾਬ, ਕਰਨਗੇ ਮੁੱਖ ਮੰਤਰੀ ਚਿਹਰੇ ਦਾ ਐਲਾਨ?
ਮਾਲਵਾ ਬਿਊਰੋ, ਚੰਡੀਗੜ੍ਹ

ਪੰਜਾਬ ਵਿੱਚ ਚੋਣਾਂ ਦਾ ਮਾਹੌਲ ਭੱਖ ਚੁੱਕਾ ਹੈ। ਇਸ ਵਿਚਕਾਰ ਇਕ ਵਾਰ ਫਿਰ ਤੋਂ ਦਿੱਲੀ ਦੇ ਮੁੱਖ ਮੰਤਰੀ ਅਤੇਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਕੱਲ 24 ਦਸੰਬਰ ਤੋਂ 2 ਦਿਨਾਂ ਦੌਰੇ ਤੇ ਪੰਜਾਬ ਆ ਰਹੇ ਹਨ।

ਹੁਣ ਤੱਕ ਸੀ. ਐੱਮ. ਚਿਹਰੇ ‘ਤੇ ਚੁੱਪ ਕੇਜਰੀਵਾਲ ਵੱਲੋਂ ਵੱਡਾ ਐਲਾਨ ਕੀਤੇ ਜਾਣ ਦੀ ਉਮੀਦ ਹੈ। ਪੰਜਾਬ ਚੋਣਾਂ ਲੜਨ ਲਈ ਆਪ ਵੱਲੋਂ ਭਗਵੰਤ ਮਾਨ ਨੂੰ ਹੀ ਸੀ. ਐੱਮ. ਚਿਹਰਾ ਬਣਾਇਆ ਜਾ ਸਕਦਾ ਹੈ।

24 ਦਸੰਬਰ ਨੂੰ ਅਰਵਿੰਦ ਕੇਜਰੀਵਾਲ ਗੁਰਦਾਸਪੁਰ ਅਤੇ 25 ਤਾਰੀਖ ਨੂੰ ਅੰਮ੍ਰਿਤਸਰ ਦੌਰੇ ‘ਤੇ ਹੋਣਗੇ। 24 ਤਾਰੀਖ ਨੂੰ ਉਹ ਗੁਰਦਾਸਪੁਰ ਵਿੱਚ ਜਨਸਭਾ ਕਰਨਗੇ। ਉੱਥੇ ਹੀ, ਕ੍ਰਿਸਮਸ ਦੇ ਮੌਕੇ ਉਹ ਇਕ ਪ੍ਰੋਗਰਾਮ ਵਿੱਚ ਵੀ ਸ਼ਾਮਲ ਹੋਣਗੇ। ਖਬਰ ਹੈ ਕਿ ਕਈ ਸੰਗਠਨਾਂ ਨਾਲ ਵੱਖ-ਵੱਖ ਮੀਟਿੰਗਾਂ ਵੀ ਕਰਨਗੇ।