ਨਵੇਂ ਸਾਲ ਦੀ ਸ਼ੁਰੂਆਤ ਤੇ ਬੱਚਿਆਂ ਨੂੰ ਗਰਮ ਜਰਸੀਆਂ ਵੰਡ ਕੇ ਕੀਤੀ ਗਈ
ਭਵਾਨੀਗੜ੍ਹ (ਗੁਰਵਿੰਦਰ ਸਿੰਘ) ਲਾਇਨਜ ਕਲੱਬ ਭਵਾਨੀਗੜ੍ਹ ਰਾਇਲ ਨੇ ਨਵੇਂ ਸਾਲ ਦੀ ਸ਼ੁਰੂਆਤ ਲੋੜਵੰਦ ਬੱਚਿਆਂ ਨੂੰ ਗਰਮ ਜਰਸੀਆਂ ਵੰਡ ਕੇ ਕੀਤੀ ਇਸ ਮੌਕੇ ਤੇ ਲਾਇਨਜ ਕਲੱਬ ਦੇ ਪ੍ਰਧਾਨ ਲਾਇਨ ਵਿਨੋਦ ਜੈਨ ਨੇ ਦੱਸਿਆ ਕੇ ਵੱਧ ਰਹੀ ਸਰਦੀ ਅਤੇ ਨਵੇਂ ਸਾਲ ਦੀ ਆਮਦ ਤੇ ਕਲੱਬ ਵਲੋਂ ਇਹ ਉਪਰਾਲਾ ਕੀਤਾ ਗਿਆ ਹੈ। ਓਹਨਾ ਦਸਿਆ ਕੇ ਅੱਜ ਕਰੀਬ 70 ਲੋੜਵੰਦ ਬੱਚਿਆਂ ਨੂੰ ਸਰਕਾਰੀ ਸਕੂਲ ਝਨੇੜੀ ਵਿਖੇ ਗਰਮ ਜਰਸੀਆਂ ਦਿਤੀਆਂ ਗਈਆਂ ਓਹਨਾ ਕਿਹਾ ਕੇ ਕਲੱਬ ਵਲੋਂ ਅੱਗੇ ਤੋਂ ਵੀ ਇਸ ਤਰਾਂ ਦੇ ਸਮਾਜ ਸੇਵਾ ਦੇ ਕੰਮ ਹਮੇਸ਼ਾ ਹੀ ਕੀਤੇ ਜਾਂਦੇ ਰਹਿਣਗੇ । ਇਸ ਮੌਕੇ ਤੇ ਦੀਪਕ ਮਿੱਤਲ ਸੈਕਟਰੀ ਮੁਨੀਸ਼ ਸਿੰਗਲਾ ਪ੍ਰਾਜੈਕਟ ਚੇਅਰਮੈਨ ਸਚਿਨ ਗਰਗ ਅਤੇ ਸਕੂਲ ਵਲੋਂ ਮਾਸਟਰ ਗੋਪਾਲ ਕ੍ਰਿਸ਼ਨ ਨਰਿੰਦਰ ਕੁਮਾਰ ਜਸਵਿੰਦਰ ਸਿੰਘ ਸ਼੍ਰੀਮਤੀ ਮਨਪ੍ਰੀਤ ਕੌਰ ਪਰਮਜੀਤ ਕੌਰ ਹਾਜਰ ਸਨ।