ਮਾਲਵਾ ਬਿਊਰੋ, ਚੰਡੀਗੜ੍ਹ
ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ 4 ਜਨਵਰੀ ਨੂੰ ਹੋਣ ਜਾ ਰਹੀ ਹੈ। ਇਹ ਮੀਟਿੰਗ ਪੰਜਾਬ ਭਵਨ ਚੰਡੀਗੜ੍ਹ ਵਿਖੇ ਸ਼ਾਮ ਕਰੀਬ ਪੌਣੇ 7 ਵਜੇ ਹੋਵੇਗੀ। ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ, ਮੀਟਿੰਗ ਦਾ ਏਜੰਡਾ ਬਾਅਦ ਵਿੱਚ ਦੱਸਿਆ ਜਾਵੇਗਾ।
ਦੱਸ ਦਈਏ ਕਿ ਚੰਨੀ ਸਰਕਾਰ ਇਸ ਤੋਂ ਪਹਿਲਾਂ ਹੋਈਆਂ ਮੀਟਿੰਗਾਂ ਵਿੱਚ ਸੂਬਾ ਵਾਸੀਆਂ ਲਈ ਕਈ ਵੱਡੇ ਐਲਾਨ ਕਰ ਚੁੱਕੀ ਹੈ, ਪਰ ਕੱਚੇ ਮੁਲਾਜ਼ਮਾਂ ਦੇ ਬਾਰੇ ਵਿੱਚ ਚੰਨੀ ਸਰਕਾਰ ਨੇ ਇੱਕ ਵੀ ਐਲਾਨ ਨਹੀਂ ਕੀਤਾ।
ਬਿਆਨਬਾਜ਼ੀ ਤੱਕ ਹੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਗਿਆ ਹੈ। ਦੇਖਣਾ ਹੁਣ ਇਹ ਹੋਵੇਗਾ ਕਿ ਕੀ ਚੰਨੀ ਸਰਕਾਰ ਕੱਚੇ ਮੁਲਾਜ਼ਮਾਂ ਲਈ ਇਸ ਮੀਟਿੰਗ ਵਿੱਚ ਕੋਈ ਐਲਾਨ ਕਰਦੀ ਹੈ ਜਾਂ ਨਹੀਂ।
ਦੱਸਣਾ ਬਣਦਾ ਹੈ ਕਿ, ਮੁੱਖ ਮੰਤਰੀ ਪੰਜਾਬ ਲੰਘੇ ਦਿਨ ਇੱਕ ਪ੍ਰੈਸ ਕਾਨਫਰੰਸ ਵਿੱਚ ਕਹਿ ਚੁਕੇ ਹਨ ਕਿ, ਰਾਜਪਾਲ ਕੱਚੇ ਮੁਲਾਜ਼ਮਾਂ ਲਈ ਬਣਾਇਆ ਐਕਟ ਪਾਸ ਨਹੀਂ ਕਰ ਰਿਹਾ।
ਜਦੋਂ ਕਿ, ਰਾਜਪਾਲ ਨੇ ਚੰਨੀ ਸਰਕਾਰ ‘ਤੇ ਤਿੱਖਾ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ, ਚੰਨੀ ਨੂੰ ਆਪਣੇ ਕੰਮ ਵੱਲ ਧਿਆਨ ਦੇਣਾ ਚਾਹੀਦਾ ਹੈ, ਨਾ ਕਿ, ਬਿਨ੍ਹਾਂ ਵਜ੍ਹਾ ਤੋਂ ਕਿਸੇ ਤੇ ਦੋਸ਼ ਮੜਨੇ ਚਾਹੀਦੇ ਹਨ।