ਭਵਾਨੀਗੜ (ਗੁਰਵਿੰਦਰ ਸਿੰਘ) ਸੂਬੇ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਪਟਿਆਲਾ ਤੋ ਬਠਿੰਡਾ ਜਾਣ ਮੋਕੇ ਭਵਾਨੀਗੜ ਚ ਰੁਕੇ ਤੇ ਆਪਣੇ ਚਾਹੁਣ ਵਾਲਿਆਂ ਨੂੰ ਮਿਲਦੇ ਦਿਖਾਈ ਦਿੱਤੇ। ਅੱਜ ਅਨਾਜ ਮੰਡੀ ਭਵਾਨੀਗੜ ਦੇ ਕੱਟ ਤੇਵੱਡੀ ਗਿਣਤੀ ਚ ਡਟੇ ਨੋਜਵਾਨਾ ਦੇ ਭਰਵੇ ਇਕੱਠ ਨੇ ਕੈਪਟਨ ਅਮਰਿੰਦਰ ਸਿੰਘ ਦਾ ਸੁਆਗਤ ਕਰਦਿਆ ਜੋਰਦਾਰ ਨਾਰੇਬਾਜੀ ਕੀਤੀ ਤੇ ਰਾਜਾ ਬੀਰਕਲਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਫੁੱਲਾ ਦਾ ਗੁਲਦਸਤਾ ਭੇਟ ਕੀਤਾ। ਇਸ ਮੋਕੇ ਵੱਡੀ ਗਿਣਤੀ ਚ ਜੁਟੇ ਨੋਜਵਾਨਾ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਸੈਲਫੀਆ ਵੀ ਖਿੱਚੀਆ। ਇਸ ਮੋਕੇ ਕੈਪਟਨ ਅਮਰਿੰਦਰ ਸਿੰਘ ਨੇ ਥੋੜ੍ਹੇ ਸਮੇ ਦਾ ਹਵਾਲਾ ਦਿੰਦਿਆਂ ਬਠਿੰਡਾ ਵੱਲ ਨੂੰ ਰਵਾਨਗੀ ਪਾਈ। ਇਸ ਮੋਕੇ ਰਾਜਾ ਬੀਰਕਲਾ ਨੇ ਅਖਿਆ ਕਿ ਕੈਪਟਨ ਨੇ ਪਹਿਲਾ ਫੋਜ ਵਿੱਚ ਰਹਿਕੇ ਦੇਸ਼ ਸੇਵਾ ਕੀਤੀ ਤੇ ਪਿਛਲੇ ਸਾਡੇ ਚਾਰ ਸਾਲ ਵੀ ਡਟਕੇ ਕੰਮ ਕੀਤਾ ਓੁਹਨਾ ਆਖਿਆ ਕਿ ਓੁਹ ਭਲਕੇ ਇੱਕ ਵੱਡਾ ਜਥਾ ਲੈਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ ਚ ਸਿਕਰਤ ਕਰਨਗੇ। ਇਸ ਮੋਕੇ ਕਪਿਲ ਗਰਗ.ਜਿਲਾ ਟਰੱਕ ਯੂਨੀਅਨ ਸੰਗਰੂਰ ਦੇ ਪ੍ਰਧਾਨ ਵਿਪਨ ਕੁਮਾਰ ਸ਼ਰਮਾ.ਸੰਜੀਵ ਕੁਮਾਰ.ਗੁਰਦੇਵ ਸਿੰਘ .ਮੰਗਲ ਸਿੰਘ .ਸੁਖਵਿੰਦਰ ਸਿੰਘ .ਸੁਖਵੀਰ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿੱਚ ਨੋਜਵਾਨਾ ਨੇ ਕੈਪਟਨ ਅਮਰਿੰਦਰ ਸਿੰਘ ਦਾ ਫੁੱਲਾ ਦੀ ਵਰਖਾ ਕਰਕੇ ਸੁਆਗਤ ਕੀਤਾ।