ਭਵਾਨੀਗੜ੍ਹ (ਗੁਰਵਿੰਦਰ ਸਿੰਘ) 2022 ਦੇ ਸਿਆਸੀ ਚੋਣ ਬਿਗਲ ਤੋਂ ਬਾਅਦ ਸਿਆਸੀ ਆਗੂਆਂ ਦੇ ਵੱਲੋਂ ਵੱਖ ਵੱਖ ਫੇਰੀਆਂ ਅਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ।ਉੱਥੇ ਹੀ ਅੱਜ ਪਟਿਆਲਾ ਦੇ ਵਿਚ ਵੀ ਕਾਂਗਰਸੀ ਆਗੂਆਂ ਦੇ ਵੱਲੋਂ ਇਕ ਖ਼ਾਸ ਮੀਟਿੰਗ ਰੱਖੀ ਗਈ ਹੈ ਅਤੇ ਉਸ ਵਿਚ ਸਿੱਧੂ ਮੂਸੇ ਵਾਲਾ ਵੀ ਸ਼ਾਮਲ ਹੋਣਗੇ । ਇਸ ਮੀਟਿੰਗ ਤੇ ਜਾਣ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਵੱਲੋਂ ਭਵਾਨੀਗਡ਼੍ਹ ਦੇ ਵਿੱਚ ਇਕ ਫੈਕਟਰੀ ਦੇ ਵਿੱਚ ਰੁਕ ਕੇ ਆਪਣੇ ਕੁਝ ਖ਼ਾਸ ਦੋਸਤਾਂ ਨਾਲ ਮੁਲਾਕਾਤ ਕੀਤੀ । ਇਸ ਮੌਕੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡਾ ਪਰਿਵਾਰ ਕਈ ਸਾਲਾਂ ਤੋਂ ਕਾਂਗਰਸ ਨਾਲ ਜੁਡ਼ਿਆ ਹੋਇਆ ਹੈ ਅਤੇ ਲੋਕਾਂ ਦੇ ਚੰਗੇ ਭਵਿੱਖ ਲਈ ਮੈਂ ਸਿਆਸਤ ਵਿੱਚ ਉਤਰਿਆ ਹਾਂ ਅਤੇ 2022 ਦੀ ਚੋਣ ਵਿੱਚ ਮੇਰੇ ਵੱਲੋਂ ਇਲੈਕਸ਼ਨ ਵੀ ਲੜੀ ਜਾਵੇਗੀ।
*ਪਾਰਟੀ ਤੋਂ ਅਗਨ ਲਈ ਸੀਟ ਮਿਲਦੀ ਤਾਂ ਆਜ਼ਾਦ ਉਮੀਦਵਾਰ ਲੜਨਾ*
ਉਨ੍ਹਾਂ ਆਪਣੇ ਇਸ ਬਿਆਨ ਤੋਂ ਨਕਾਰਦਿਆਂ ਕਿਹਾ ਕਿ ਕੁਝ ਵਿਅਕਤੀਆਂ ਦੇ ਨਾਲ ਮੈਂ ਪਾਰਟੀ ਜਾਂ ਲੋਕਾਂ ਤੋਂ ਦੂਰ ਨਹੀਂ ਹੋਵਾਂਗਾ ਅਤੇ ਮੇਰੇ ਵੱਲੋਂ 2022 ਦੀ ਇਲੈਕਸ਼ਨ ਵਿੱਚ 100ਪਰਸੈਂਟ ਕਾਂਗਰਸ ਪਾਰਟੀ ਤੋਂ ਟਿਕਟ ਲੈ ਕੇ ਲੋਕਾਂ ਦੇ ਵਿੱਚ ਉਤਰਾਂਗਾ। ਇਸ ਮੌਕੇ ਬਲਾਕ ਸੰਮਤੀ ਮੈਂਬਰ ਵਰਿੰਦਰ ਪੰਨਵਾਂ, ਪਰਦੀਪ ਸਿੰਘ ਤੇਜੇ, ਗਮੀ ਕਲਿਆਣ, ਦਰਸ਼ਨ ਜੱਜ , ਜੀਤ ਕਪਿਆਲ ਅਤੇ ਹੋਰ ਵੀ ਕਾਂਗਰਸੀ ਆਗੂ ਮੌਜੂਦ ਸਨ।