Breaking- ਭਾਰੀ ਹੰਗਾਮੇ ਤੋਂ ਬਾਅਦ ਚੰਡੀਗੜ੍ਹ ਨੂੰ ਇਸ ਪਾਰਟੀ ਦਾ ਮਿਲਿਆ ਨਵਾਂ ਮੇਅਰ

ਮਾਲਵਾ ਬਿਊਰੋ, ਚੰਡੀਗੜ੍ਹ

ਪਿਛਲੇ ਦਿਨੀਂ ਹੋਈਆਂ ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿਚ ਬੇਸ਼ੱਕ ਆਮ ਆਦਮੀ ਪਾਰਟੀ ਦੇ ਵਲੋਂ ਸਭ ਤੋਂ ਵੱਧ ਸੀਟਾਂ ਜਿੱਤੀਆਂ ਗਈਆਂ, ਪਰ ਇਸ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਚੰਡੀਗੜ੍ਹ ਵਿਚ ਆਪਣਾ ਮੇਅਰ ਨਹੀਂ ਬਣਾ ਸਕੀ। ਅੱਜ ਮੇਅਰ ਦੀ ਹੋਈ ਚੋਣ ਵਿਚ ਭਾਜਪਾ ਦੀ ਸਰਬਜੀਤ ਕੌਰ ਨੂੰ ਮੇਅਰ ਚੁਣਿਆ ਗਿਆ।

ਖਬਰਾਂ ਮੁਤਾਬਕ, ਵੋਟਿੰਗ ਦੌਰਾਨ ਮੇਅਰ ਦੀ ਚੋਣ ਲਈ ਮੁੱਖ ਮੁਕਾਬਲਾ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਵਿਚਕਾਰ ਹੋਇਆ। ਜਦੋਂ ਕਿ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਨੇ ਵੋਟਾਂ ਵਿਚ ਹਿੱਸਾ ਨਹੀਂ ਲਿਆ।

ਇਸ ਵੋਟਿੰਗ ਦੌਰਾਨ ਆਮ ਆਦਮੀ ਪਾਰਟੀ ਦੇ 14 ਕੌਂਸਲਰਾਂ, ਭਾਜਪਾ ਦੇ 13 ਕੌਂਸਲਰਾਂ ਸਮੇਤ ਭਾਜਪਾ ਦੀ ਚੰਡੀਗੜ੍ਹ ਤੋਂ ਲੋਕ ਸਭਾ ਮੈਂਬਰ ਕਿਰਨ ਖੇਰ ਨੇ ਆਪਣੀ ਵੋਟ ਪਾਈ। ਇਸ ਦੌਰਾਨ ਆਮ ਆਦਮੀ ਪਾਰਟੀ ਨੇ ਵੋਟਾਂ ਦੀ ਗਿਣਤੀ ਦੌਰਾਨ ਧੱਕਾਸ਼ਾਹੀ ਕਰਨ ਦਾ ਦੋਸ਼ ਲਗਾਉਂਦੇ ਹੋਏ ਵਿਰੋਧ ਕੀਤਾ।