ਭਵਾਨੀਗੜ੍ਹ ਕਿ੍ਕਟ ਟੂਰਨਾਮੈਂਟ ਵਿੱਚ ਬਲਿਆਲ ਦੀ ਟੀਮ ਜੇਤੂ
ਮੁੱਖ ਮਹਿਮਾਨ ਜਸਵਿੰਦਰ ਚੋਪੜਾ ਅਤੇ ਰਿਪੂਦਮਨ ਢਿੱਲੋਂ ਨੇਂ ਕੀਤੀ ਇਨਾਮਾਂ ਦੀ ਵੰਡ
ਭਵਾਨੀਗੜ੍ਹ ( ) ਭਵਾਨੀਗੜ੍ਹ ਵਿਖੇ ਚੱਲ ਰਿਹਾ ਦੋ ਰੋਜ਼ਾ ਕਿ੍ਕਟ ਟੂਰਨਾਮੈਂਟ ਕੱਲ੍ਹ ਸ਼ਾਨੋ ਸ਼ੌਕਤ ਨਾਲ ਸੰਪਨ ਹੋਇਆਂ । ਦੂਸਰੇ ਦੌਰ ਦੇ ਮੈਚ ਵੇਖਣ ਲਈ ਵੱਡੀ ਗਿਣਤੀ ਇਕੱਠੇ ਦਰਸ਼ਕਾਂ ਵਿੱਚ ਭਾਰੀ ਉਤਸ਼ਾਹ ਮਿਲਿਆ। ਜ਼ਿਕਰਯੋਗ ਹੈ ਕਿ ਇਸ ਟੂਰਨਾਮੈਂਟ ਦਾ ਉਦਘਾਟਨ ਆਪ ਦੇ ਸੀਨੀਅਰ ਆਗੂ ਸ੍ਰੀ ਦਿਨੇਸ਼ ਬਾਂਸਲ ਨੇ ਕੀਤਾ ਸੀ । ਫਾਈਨਲ ਮੈਚ ਪਿੰਡ ਬਲਿਆਲ ਦੀ ਟੀਮ ਨੇ ਬਿਨਾਂ ਵਿਕਟ ਗੁਆਏ ਅਪਣੇ ਨਾਮ ਕਰ ਲਿਆ, ਦੂਜੇ ਤੇ ਫੁੰਮਣਵਾਲ, ਤੀਜੇ ਤੇ ਨਿਦਾਮਪੁਰ ਅਤੇ ਕਾਹਨਗੜ੍ਹ ਦੀਆ ਟੀਮਾਂ ਨੇ ਕ੍ਰਮਵਾਰ ਇਨਾਮ ਤੇ ਕਬਜ਼ਾ ਕੀਤਾ ਜਦਕਿ ਮੈਨ ਆਫ ਦੀ ਸੀਰੀਜ਼ ਬਾਲਦ ਖ਼ੁਰਦ ਦੇ ਨੌਜਵਾਨ ਜੌਬਨ ਬਾਵਾ ਦੀ ਝੋਲੀ ਪਈ। ਟੀਮਾਂ ਨੂੰ ਇਨਾਮ ਅਤੇ ਸਨਮਾਨ ਵੰਡ ਮੁੱਖ ਮਹਿਮਾਨ ਜਸਵਿੰਦਰ ਸਿੰਘ ਚੋਪੜਾ ਅਤੇ ਰਿਪੂਦਮਨ ਸਿੰਘ ਢਿੱਲੋਂ ਨੇ ਕੀਤੀ ਅਤੇ ਡਾ ਬੀ ਆਰ ਅੰਬੇਡਕਰ ਕਲੱਬ ਭਵਾਨੀਗੜ੍ਹ ਦਾ ਧੰਨਵਾਦ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਮੋਬਾਈਲ ਦੀਆ ਗੇਮਾਂ ਛੱਡ ਗਰਾਊਂਡ ਵਿੱਚ ਗੇਮਾਂ ਖੇਡਣੀਆ ਚਾਹੀਦੀ ਹਨ ਇਸ ਨਾਲ ਨੌਜਵਾਨ ਫ਼ਾਲਤੂ ਦੀਆ ਗੇੜੀਆਂ ਅਤੇ ਨਸ਼ੇ ਪੱਤੇ ਤੋਂ ਬਚ ਪੰਜਾਬ ਅਤੇ ਭਾਰਤ ਦੇਸ਼ ਦਾ ਨਾਮ ਪੂਰੀ ਦੁਨੀਆ ਵਿੱਚ ਹੋਰ ਰੌਸ਼ਨ ਕਰ ਸਕਦੇ ਹਨ। ਇਸੇ ਤਰ੍ਹਾਂ ਕਲੱਬ ਦੇ ਪ੍ਰਧਾਨ ਬਖਸ਼ੀਸ਼ ਰਾਏ ਅਤੇ ਮੀਤ ਪ੍ਰਧਾਨ ਤੁਸ਼ਾਰ ਬਾਂਸਲ ਨੇ ਆਏ ਮਹਿਮਾਨਾਂ, ਸਹਿਯੋਗੀ ਸੱਜਣਾਂ ਅਤੇ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਪੂਰੇ ਕਲੱਬ ਨੂੰ ਇਸ ਟੂਰਨਾਮੈਂਟ ਨਾਲ਼ ਬਹੁਤ ਹੀ ਖੁਸ਼ੀ ਅਤੇ ਉਤਸ਼ਾਹ ਮਿਲਿਆ ਹੈ ਅੱਗੇ ਤੋਂ ਅਸੀ ਸਮਾਜਸੇਵੀ ਕੰਮਾਂ ਵਿੱਚ ਹੋਰ ਯੋਗਦਾਨ ਅਤੇ ਹੋਰ ਵੱਡੇ ਲੇਬਰ ਦੇ ਟੂਰਨਾਮੈਂਟ ਵੀ ਨਿਰੰਤਰ ਕਰਵਾਉਂਦੇ ਰਹਾਗੇ। ਇਸ ਮੌਕੇ ਅਮਿਤ ਕੋਂਸਲ, ਗੋਲਡੀ ਲਾਲਕਾ, ਜਸਦੀਪ ਚੋਪੜਾ, ਉਪਕਾਰ ਸਿੰਘ ਬਖੋਪੀਰ, ਚਿਰਾਗ ਪਾਹਵਾ, ਵਿਸ਼ਾਲ,ਅਮਨ ਉੱਪਲ, ਕੁਲਦੀਪ ਚੋਪੜਾ, ਸੁਖਚੈਨ ਸਿੰਘ ਫੌਜੀ, ਵਿਜੈ ਬਲਿਆਲ, ਲਾਡੀ ਫੱਗੂਵਾਲਾ ਅਤੇ ਹੋਰ ਕਲੱਬ ਮੈਬਰਜ ਹਾਜ਼ਰ ਸਨ।