ਨਵੀਂ ਦਿੱਲੀ
ਦਿੱਲੀ-ਐੱਨਸੀਆਰ ਸਮੇਤ ਉੱਤਰ-ਪੱਛਮੀ ਭਾਰਤ ਦੇ ਲੋਕਾਂ ਨੂੰ ਫਿਲਹਾਲ ਠੰਡ ਤੋਂਂਰਾਹਤ ਨਹੀਂ ਮਿਲਣ ਵਾਲੀ ਹੈ। ਮੌਸਮ ਵਿਭਾਗ ਅਨੁਸਾਰ ਉੱਤਰੀ-ਪੱਛਮੀ ਭਾਰਤ ਦੇ ਕੁਝ ਹਿੱਸਿਆ ਵਿੱਚ ਅਗਲੇ ਤਿੰਨ ਤੋਂ ਚਾਰ ਦਿਨਾਂ ਤੱਕ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਛਾਈ ਰਹੇਗੀ। ਭਾਰਤੀ ਮੌਸਮ ਵਿਭਾਗ ਨੇ ਕਿਹਾ ਕਿ ਅਗਲੇ ਦੋ ਦਿਨਾਂ ਦੌਰਾਨ ਪੱਛਮੀ ਹਿਮਾਲੀਅਨ ਖੇਤਰ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਵੱਖ-ਵੱਖ ਥਾਵਾਂ ’ਤੇ ਰਾਤ ਜਾਂ ਸਵੇਰ ਦੇ ਸਮੇਂਂ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਛਾਈ ਰਹੇਗੀ। ਅਗਲੇ ਚਾਰ ਦਿਨਾਂ ਦੌਰਾਨ ਪੂਰਬੀ ਉੱਤਰ ਪ੍ਰਦੇਸ਼ ਅਤੇ 18-20 ਜਨਵਰੀ ਦੌਰਾਨ ਉੜੀਸਾ ਅਤੇ ਝਾਰਖੰਡ ਵਿੱਚ ਸੰਘਣੀ ਧੁੰਦ ਛਾਈ ਰਹੇਗੀ।
ਧੁੰਦ ਕਾਰਨ ਵਿਜ਼ੀਬਿਲਟੀ ਇੰਨੀ ਘੱਟ ਹੈ ਕਿ ਸੜਕਾਂ ’ਤੇ ਵਾਹਨ ਹੌਲੀ ਹੋਣ ਕਾਰਨ ਕਈ ਟਰੇਨਾਂ ਪ੍ਰਭਾਵਿਤ ਹੋਈਆਂ ਹਨ। ਰੇਲਵੇ ਮੁਤਾਬਕ ਧੁੰਦ ਕਾਰਨ ਵੱਖ-ਵੱਖ ਰਾਜਾਂ ਦੀਆਂ ਕਈ ਟਰੇਨਾਂ ਤੈਅ ਸਮੇਂ ਤੋਂਂ ਪਿੱਛੇ ਚੱਲ ਰਹੀਆ ਹਨ। ਰਾਸ਼ਟਰੀ ਰਾਜਧਾਨੀ ਦਿੱਲੀ ’ਚ ਪਿਛਲੇ 3 ਦਿਨਾਂ ਤੋਂ ਕੜਾਕੇ ਦੀ ਠੰਡ ਪੈ ਰਹੀ ਹੈ। ਵੱਧ ਤੋਂਂ ਵੱਧ ਤਾਪਮਾਨ 14 ਡਿਗਰੀ ਸੈਲਸੀਅਸ ਦੇ ਨਾਲ ਇਸ ਸੀਜ਼ਨ ਦੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਿਆ ਹੈ। ਰਾਸ਼ਟਰੀ ਰਾਜਧਾਨੀ ਦਿੱਲੀ-ਐਨਸੀਆਰ ਸਮੇਤ ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਸੰਘਣੀ ਧੁੰਦ ਕਾਰਨ ਹਨੇਰਾ ਵਰਗਾ ਦ੍ਰਿਸ਼ ਬਣਿਆ ਹੋਇਆ ਹੈ। ਕਈ ਥਾਵਾਂ ’ਤੇ 50 ਮੀਟਰ ਤੋਂ ਘੱਟ ਵਿਜ਼ੀਬਿਲਟੀ ਹੋਣ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਭਾਰਤ ਦੇ ਮੌਸਮ ਵਿਭਾਗ ਦੇ ਅਨੁਸਾਰ, ਧੁੰਦ ‘ਬਹੁਤ ਸੰਘਣੀ’ ਹੈ ਜਿਸ ਵਿੱਚ ਜ਼ੀਰੋ ਤੋਂਂ 50 ਮੀਟਰ ਦੇ ਵਿਚਕਾਰ ਵਿਜ਼ੀਬਿਲਟੀ, 51 ਤੋਂ 200 ਮੀਟਰ ਦੇ ਵਿਚਕਾਰ ‘ਸੰਘਣੀ’, 201 ਤੋਂ 500 ਮੀਟਰ ਦੇ ਵਿਚਕਾਰ ‘ਦਰਮਿਆਨੀ’ ਅਤੇ 501 ਤੋਂ 1000 ਮੀਟਰ ਦੇ ਵਿਚਕਾਰ ਧੁੰਦ ਨੂੰ ‘ਹਲਕਾ’ ਮੰਨਿਆ ਜਾਂਦਾ ਹੈ।
ਜਾਰੀ ਰਹੇਗੀ ਕੜਾਕੇ ਦੀ ਠੰਡ
ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ ਦੋ ਦਿਨਾਂ ਦੌਰਾਨ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਵੱਖ-ਵੱਖ ਥਾਵਾਂ ’ਤੇ ਠੰਢ ਰਹੇਗੀ। ਅਗਲੇ 24 ਘੰਟਿਆ ਦੌਰਾਨ ਪੂਰਬੀ ਰਾਜਸਥਾਨ ਦੇ ਵੱਖ-ਵੱਖ ਥਾਵਾਂ ’ਤੇ ਸ਼ੀਤ ਲਹਿਰ ਦੀ ਸੰਭਾਵਨਾ ਹੈ।
ਪੱਛਮੀ ਯੂਪੀ ਵਿੱਚ ਚੱਲ ਰਹੀਆਂਂ ਹਨ ਤੇਜ਼ ਹਵਾਵਾਂ
ਮੌਸਮ ਵਿਭਾਗ ਨੇ ਕਿਹਾ ਹੈ ਕਿ ਐਤਵਾਰ ਤੋਂ ਸ਼ੁਰੂ ਹੋ ਕੇ ਪੱਛਮੀ ਹਿਮਾਲੀਅਨ ਖੇਤਰ ਨੂੰ ਪ੍ਰਭਾਵਿਤ ਕਰਨਗੀਆਂ। ਆਈਐੱਮਡੀ ਨੇ ਕਿਹਾ, ਚੱਕਰਵਾਤੀ ਹਵਾ ਪੱਛਮੀ ਉੱਤਰ ਪ੍ਰਦੇਸ਼ ਅਤੇ ਆਸਪਾਸ ਦੇ ਖੇਤਰਾਂ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ। ਚੱਕਰਵਾਤੀ ਹਵਾ ਨੂੰ ਦੱਖਣੀ ਕੋਕਣ ਅਤੇ ਆਸਪਾਸ ਦੇ ਸਮੁੰਦਰੀ ਤਲ ਤੋਂ 1.5 ਕਿਲੋਮੀਟਰ ਅਤੇ 2.1 ਕਿਲੋਮੀਟਰ ਦੇ ਵਿਚਕਾਰ ਵਧਦੇ ਦੇਖਿਆ ਗਿਆ ਹੈ।
ਮੀਂਹ ਦੀ ਸੰਭਾਵਨਾ ਹੈ ਇਨ੍ਹਾਂ ਰਾਜਾਂ ਵਿੱਚ
ਆਈਐੱਮਡੀ ਨੇ ਕਿਹਾ ਹੈ ਕਿ 16 ਜਨਵਰੀ ਤੋਂਂਪੱਛਮੀ ਹਿਮਾਲੀਅਨ ਖੇਤਰ ਪ੍ਰਭਾਵਤ ਹੋਣਗਾ। 18 ਜਨਵਰੀ ਤੋਂਂ, ਇੱਕ ਹੋਰ ਪੱਛਮੀ ਹਵਾ ਦੇ ਦਬਾਓ ਉੱਤਰ ਪੱਛਮੀ ਭਾਰਤ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ। ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ 17 ਜਨਵਰੀ ਤੱਕ ਤੱਟਵਰਤੀ ਆਂਧਰਾ ਪ੍ਰਦੇਸ਼ ਵਿੱਚ ਅਤੇ ਅਗਲੇ ਚਾਰ ਤੋਂ ਪੰਜ ਦਿਨਾਂ ਵਿੱਚ ਰਾਇਲਸੀਮਾ, ਤਾਮਿਲਨਾਡੂ, ਕੇਰਲ ਅਤੇ ਮਾਹੇ ਵਿੱਚ ਖਿੰਡੇ-ਪੁੰਡੇ ਜਾਂ ਦਰਮਿਆਨੇ ਮੀਂਹ ਪੈ ਸਕਦੇ ਹਨ।