ਪੰਜਾਬ ‘ਚ ਸਕੂਲ ਬੰਦ ਖਿਲਾਫ਼ ਹੋ ਗਿਆ ਵੱਡਾ ਐਲਾਨ, ਪੜ੍ਹੋ ਪੂਰੀ ਖ਼ਬਰ

*ਜੇਕਰ ਸਰਕਾਰ ਸਕੂਲ ਨਹੀਂ ਖੋਲ੍ਹੇਗੀ ਤਾਂ ਉਹ ਵੋਟ ਨਹੀਂ ਦੇਣਗੇ- ਪ੍ਰਿੰਸੀਪਲ*
ਫ਼ਤਹਿਗੜ੍ਹ ਸਾਹਿਬ :

ਕੋਰੋਨਾ ਦੀ ਆੜ ਵਿੱਚ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਸਕੂਲ ਬੰਦ ਦੇ ਖਿਲਾਫ਼ ਹੁਣ ਪੰਜਾਬ ਦੇ ਅੰਦਰ ਰੋਹ ਵਧਣਾ ਸ਼ੁਰੂ ਹੋ ਗਿਆ ਹੈ। ਸਕੂਲਾਂ ਨੂੰ ਖੁੱਲ੍ਹਵਾਉਣ ਲਈ ਹੋਰ ਕੋਈ ਉਤਾਵਲਾ ਹੈ, ਕਿਉਂਕਿ ਸਰਕਾਰ ਨੇ ਸ਼ਰਾਬ ਦੇ ਠੇਕੇ ਖੋਲ੍ਹੇ ਹੋਏ ਹਨ, ਜਦੋਂਕਿ ਸਕੂਲਾਂ ਕਾਲਜਾਂ ਨੂੰ ਬੰਦ ਕੀਤਾ ਹੋਇਆ ਹੈ।

ਪੋਲਜ਼ ਪਬਲਿਕ ਸਕੂਲ ਹਮਾਂਯੂੰਪੁਰ ਸਰਹਿੰਦ ਵਿਖੇ ਅਧਿਆਪਕਾਂ ਵੱਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨਾਂ ਕਿਹਾ ਕਿ ਜੇਕਰ ਸਰਕਾਰ ਸਕੂਲ ਨਹੀਂ ਖੋਲ੍ਹੇਗੀ ਤਾਂ ਉਹ ਵੋਟ ਨਹੀਂ ਦੇਣਗੇ। ਇਸ ਮੌਕੇ ਸਕੂਲ ਪ੍ਰਿੰਸੀਪਲ ਗਰੇਸ ਚੰਦੇਰਕਰ ਨੇ ਕਿਹਾ ਕਿ ਸਰਕਾਰਾਂ ਨੂੰ ਸਕੂਲ ਖੋਲ੍ਹਣ ਦੇ ਨਾਲ ਕੋਰੋਨਾ ਫੈਲਣ ਦਾ ਡਰ ਹੈ, ਕਿ ਰੈਲੀਆਂ ਕਰਨ ਦੇ ਨਾਲ ਕੋਰੋਨਾ ਨਹੀਂ ਫੈਲੇਗਾ।

ਉਨਾਂ ਕਿਹਾ ਕਿ ਪਿਛਲੇ ਲਾਕਡਾਊਨ ਦੌਰਾਨ ਵਿਦਿਆਰਥੀਆਂ ਦੀ ਪੜ੍ਹਾਈ ਇੰਨੀ ਪਛੜ ਗਈ ਕਿ ਉਨਾਂ ਨੂੰ ਸੰਭਲਣਾ ਮੁਸ਼ਕਿਲ ਹੋ ਗਿਆ। ਅਧਿਆਪਕਾਂ ਵੱਲੋਂ ਸਖ਼ਤ ਮਿਹਨਤ ਕਰ ਕੇ ਦੁਬਾਰਾ ਉਨਾਂ ਨੂੰ ਲਾਈਨ ‘ਤੇ ਲਿਆਂਦਾ ਗਿਆ ਪਰ ਸਰਕਾਰ ਵੱਲੋਂ ਦੁਬਾਰਾ ਫਿਰ ਸਕੂਲਾਂ ਨੂੰ ਬੰਦ ਕਰਨ ਦਾ ਫੁਰਮਾਨ ਜਾਰੀ ਕਰ ਦਿੱਤਾ ਗਿਆ।

ਉਨਾਂ ਮਾਪਿਆਂ ਨਾਲ ਵੀ ਇਸ ਸਬੰਧੀ ਗੱਲ ਕੀਤੀ ਹੈ ਤੇ ਮਾਪੇ ਸਕੂਲ ਖੋਲ੍ਹਣ ਦੇ ਪੱਖ ‘ਚ ਹਨ। ਉਨਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਵਿਦਿਆਰਥੀਆਂ ਤੇ ਮਾਪਿਆਂ ਦੀਆਂ ਬੇਨਤੀਆਂ ਨੂੰ ਮਨਜ਼ੂਰ ਕਰਦੇ ਹੋਏ ਸਕੂਲਾਂ ਨੂੰ ਖੋਲਿ੍ਹਆ ਜਾਵੇ। ਇਸ ਮੌਕੇ ਅਧਿਆਪਕਾ ਕਰਮਜੀਤ ਕੌਰ, ਅਧਿਆਪਕਾ ਰੇਨੂੰ ਸੋਢੀ, ਅਧਿਆਪਕਾ ਰਾਜੂ ਸੂਦ, ਅਧਿਆਪਕਾ ਸਰਬਜੀਤ ਕੌਰ, ਅੰਮਿ੍ਤਪਾਲ ਸਿੰਘ ਆਦਿ ਮੌਜੂਦ ਸਨ।