ਚੰਡੀਗੜ੍ਹ :
ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਵਿਧਾਇਕ ਫਤਿਹ ਜੰਗ ਬਾਜਵਾ ਕਾਦੀਆਂ ਤੋਂ ਚੋਣ ਨਹੀਂ ਲੜਨਗੇ।
ਨਿਊਜ਼-18 ਦੀ ਖ਼ਬਰ ਮੁਤਾਬਿਕ, ਹਾਲ ਹੀ ਵਿੱਚ ਭਾਜਪਾ ਨੇ ਮੌਜੂਦਾ ਵਿਧਾਇਕ ਫਤਿਹ ਜੰਗ ਬਾਜਵਾ ਨੂੰ ਹਲਕਾ ਬਦਲ ਦਿੱਤਾ ਹੈ।
ਹੁਣ ਫਤਿਹ ਜੰਗ ਦਾ ਮੁਕਾਬਲਾ ਆਪਣੇ ਭਰਾ ਪ੍ਰਤਾਪ ਬਾਜਵਾ (Pratap Bajwa) ਨਾਲ ਨਹੀਂ, ਬਲਕਿ ਉਹ ਕਿਸੇ ਹੋਰ ਹਲਕੇ ਤੋਂ ਭਾਜਪਾ ਦੀ ਟਿਕਟ ‘ਤੇ ਚੋਣ ਲੜਣਗੇ।
ਭਾਜਪਾ (BJP) ਅੱਜ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰੇਗੀ, ਜਿਸ ਵਿੱਚ 30 ਤੋਂ 35 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾਵੇਗਾ।