ਸਭ ਨਕਲੀਏ ਜਹੇ ਬਣ ਬੈਠੇ ਹਾਂ ਇਸ ਤਰ੍ਹਾਂ ਅਸੀਂ ਅਸਲਾਂ ਖੋਹੀਆਂ

ਕਮਲੇ ਹੋਏ ਤਾਂ ਅਕਲਾਂ ਖੋਹੀਆਂ
ਹੋਏ ਸਿਆਣੇ ਤਾਂ ਨਸਲਾਂ ਖੋਹੀਆਂ।

ਸਭ ਕੁਝ ਚੰਗਾ ਚਲ ਰਿਹਾ ਸੀ
ਫੇਰ ਅਚਾਨਕ ਫਸਲਾਂ ਖੋਹੀਆਂ।

ਆ ਧਰਮਾਂ 'ਚ ਫਸ ਗਏ ਹਾਂ ਏਦਾ
ਆਪਣੇਂ ਲੋਕ ਤੇ ਵਸਲਾਂ ਖੋਹੀਆਂ।

ਸਭ ਨਕਲੀਏ ਜਹੇ ਬਣ ਬੈਠੇ ਹਾਂ
ਇਸ ਤਰ੍ਹਾਂ ਅਸੀਂ ਅਸਲਾਂ ਖੋਹੀਆਂ।

ਅਸੀਂ ਯੋਧਿਆਂ ਦੀ ਲਈ ਸੀ ਗੁੜਤੀ
ਪਤਾ ਨਹੀਂ ਕਿੱਦਾਂ ਨਕਲਾਂ ਖੋਹੀਆਂ।

ਨਾ ਆਪਣੇ ਤੇ ਨਾ ਹੀ ਬਣੇ ਤੁਹਾਡੇ
ਸੱਚ ਦੱਸਾਂ ਬੱਸ ਸ਼ਕਲਾਂ ਖੋਹੀਆਂ।

ਜਸਬੀਰ ਮੀਰਾਂਪੁਰ
98725-05785