ਮਿੰਟੂ ਤੂਰ ਵਲੋ ਵੱਖ ਵੱਖ ਪਿੰਡਾਂ ਚ ਕਿਸਾਨ ਆਗੂਆਂ ਨਾਲ ਨੁੱਕੜ ਮੀਟਿੰਗਾ
ਸ਼ੁਰੂ ਕਰਨ ਤੋ ਪਹਿਲਾਂ ਪਿੰਡਾਂ ਚ ਬੈਠੇ ਬਜੁਰਗਾ ਦਾ ਅਸ਼ੀਰਵਾਦ ਜਰੂਰੀ :ਤੂਰ



ਭਵਾਨੀਗੜ (ਗੁਰਵਿੰਦਰ ਸਿੰਘ ) ਜਿਵੇ ਜਿਵੇ ਵਿਧਾਨ ਸਭਾ ਦੀਆਂ ਇਲੈਕਸ਼ਨਾ ਨੇੜੇ ਆ ਰਹੀਆਂ ਨੇ ਤਿਵੇ ਤਿਵੇ ਹੀ ਸਿਆਸੀ ਆਗੂਆਂ ਵਲੋ ਰਫਤਾਰ ਫੜਨੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਆਪੋ ਆਪਣੇ ਨਜਦੀਕੀ ਨਾਲ ਵਿਚਾਰ ਚਰਚੇ ਸ਼ੁਰੂ ਕਰ ਦਿੱਤੇ ਹਨ । ਇਸੇ ਦੇ ਚਲਦਿਆਂ ਸੰਯੁਤਕ ਕਿਸਾਨ ਮੋਰਚੇ ਦੇ ਓੁਮੀਦਵਾਰ ਜਗਦੀਪ ਸਿੰਘ ਮਿੰਟੂ ਤੂਰ ਨੇ ਵੀ ਰਫਤਾਰ ਫੜ ਲਈ ਹੈ ਤੇ ਸ਼ੁਰੂਆਤੀ ਗੇੜ ਚ ਹੀ ਪਿੰਡਾਂ ਚ ਬੈਠੇ ਕਿਸਾਨ ਆਗੂਆਂ ਨਾਲ ਸੰਪਰਕ ਸਾਧਣੇ ਸ਼ੁਰੂ ਕਰ ਦਿੱਤੇ ਹਨ । ਮਿਲੀ ਜਾਣਜਾਰੀ ਅਨੁਸਾਰ ਅੱਜ ਮਿੰਟੂ ਤੂਰ ਨੇ ਇਲਾਕੇ ਦੀਆਂ ਕਿਸਾਨ ਜਥੇਬੰਦੀਆ ਦੇ ਆਗੂਆਂ ਨਾਲ ਵੱਖ ਵੱਖ ਪਿੰਡਾਂ ਚ ਪਹੁੰਚ ਕੀਤੀ ਹੈ ਤੇ ਹਰ ਪਿੰਡ ਚੋ ਤੂਰ ਨੂੰ ਭਰਵਾ ਹੁੱਗਾਰਾ ਮਿਲ ਰਿਹਾ ਹੈ। ਇਸ ਸਬੰਧੀ ਮਿੰਟੂ ਤੂਰ ਨੇ ਦੱਸਿਆ ਕਿ ਓੁਹਨਾ ਪਿੰਡਾਂ ਚ ਬੈਠੇ ਕਿਸਾਨ ਆਗੂਆਂ ਤੋ ਅਸ਼ੀਰਵਾਦ ਲੈਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਹੈ ਤੇ ਹਰ ਪਿੰਡ ਚ ਬੈਠੇ ਕਿਸਾਨ ਭਰਾਵਾਂ ਦਾ ਅਸ਼ੀਰਵਾਦ ਲੈਕੇ ਹੀ ਓੁਹ ਗਰਾਉਂਡ ਚ ਨਿੱਤਰਣਗੇ। ਓੁਹਨਾ ਦੱਸਿਆ ਕਿ ਕਿਸਾਨਾ ਨਾਲ ਹੁਣ ਮਜਦੂਰ ਵਰਗ ਤਾ ਹੈ ਹੀ ਤੇ ਇਲਾਕੇ ਦਾ ਵਪਾਰੀ ਵਰਗ ਵੀ ਆਓੁਣ ਵਾਲੇ ਸਮੇ ਚ ਓੁਹਨਾ ਦੀ ਪਿੱਠ ਤੇ ਖੜਾ ਨਜਰ ਆਵੇਗਾ ਓੁਹਨਾ ਵਿਧਾਨ ਸਭਾ ਹਲਕਾ ਸੰਗਰੂਰ ਦੇ ਵੋਟਰਾ ਨੂੰ ਅਪੀਲ ਕੀਤੀ ਕਿ ਕਿਸਾਨੀ ਨੂੰ ਜਿਓੁਦਾ ਰੱਖਣ ਲਈ ਕਿਸਾਨ ਦਾ ਸਾਥ ਦਿੱਤਾ ਜਾਵੇ ਤਾ ਕਿ ਦੇਸ਼ ਤੇ ਪੰਜਾਬ ਹੋਰ ਤਰੱਕੀਆ ਕਰੇ।