ਮਾਲਵਾ ਬਿਊਰੋ, ਚੰਡੀਗੜ੍ਹ
ਭਾਰਤੀ ਜਨਤਾ ਪਾਰਟੀ ਦੇ ਵੱਲੋਂ ਅੱਜ ਪੰਜਾਬ ਵਿਧਾਨ ਸਭਾ ਚੋਣਾਂ ਦੇ ਲਈ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕੀਤੀ ਗਈ।
ਇਸ ਲਿਸਟ ਦੇ ਵਿੱਚ ਜਿਥੇ ਕਈ ਦਿੰਗਜ਼ ਨੇਤਾਵਾਂ ਦੇ ਨਾਮ ਸਨ, ਉਥੇ ਹੀ ਭਾਜਪਾ ਦੇ ਸੀਨੀਅਰ ਲੀਡਰ ਹਰਜੀਤ ਗਰੇਵਾਲ ਦੀ ਟਿਕਟ ਕੱਟ ਕੇ ਭਾਜਪਾ ਨੇ ਕਿਸੇ ਹੋਰ ਨੂੰ ਭਾਜਪਾ ਦੇ ਵੱਲੋਂ ਟਿਕਟ ਦੇ ਦਿੱਤੀ।
ਜਿਸ ਤੋਂ ਬਾਅਦ ਹਰਜੀਤ ਗਰੇਵਾਲ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਵੱਡਾ ਬਿਆਨ ਦਿੱਤਾ ਕਿ, ਪਾਰਟੀ ਦੇ ਵੱਲੋਂ ਜੋ ਫੈਸਲਾ ਕੀਤਾ ਗਿਆ ਹੈ, ਉਹਨੂੰ ਉਹ ਫੈਸਲਾ ਮਨਜ਼ੂਰ ਹੈ।
ਗਰੇਵਾਲ ਨੇ ਕਿਹਾ ਕਿ, ਉਹਨੇ ਪਾਰਟੀ ਕੋਲੋਂ ਟਿਕਟ ਮੰਗੀ ਹੀ ਨਹੀਂ ਸੀ, ਫਿਰ ਪਾਰਟੀ ਉਸ ਨੂੰ ਟਿਕਟ ਕਿੱਦਾਂ ਦਿੰਦੀ।
ਉਨ੍ਹਾਂ ਕਿਹਾ ਕਿ, ਉਹ ਪਹਿਲਾਂ ਵੀ ਭਾਜਪਾ ਦਾ ਸੱਚਾ ਸਿਪਾਹੀ ਸੀ ਅਤੇ ਅੱਗੇ ਵੀ ਉਹ ਭਾਜਪਾ ਦਾ ਸਿਪਾਹੀ ਰਹੇਗਾ।