ਮਾਲਵਾ ਬਿਊਰੋ, ਚੰਡੀਗੜ੍ਹ
ਪੰਜਾਬ ਦੇ ਅੰਦਰ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਾਹੁਲ ਗਾਂਧੀ ਅੱਜ ਪੰਜਾਬ ਪਹੁੰਚੇ। ਜਿੱਥੇ ਉਨ੍ਹਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਸੀਐਮ ਚੇਹਰੇ ਦੇ ਬਾਰੇ ਵਿੱਚ ਖੁਲਾਸਾ ਕੀਤਾ।
ਰਾਹੁਲ ਐਲਾਨ ਕਰਦਿਆਂ ਕਿਹਾ ਕਿ, ਕਾਂਗਰਸ ਵੱਲੋਂ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦਾ ਚੇਹਰਾ ਐਲਾਨਿਆ ਜਾਵੇਗਾ।
ਉਨ੍ਹਾਂ ਕਿਹਾ ਕਿ, ਮੁੱਖ ਮੰਤਰੀ ਦੇ ਚੇਹਰਾ ਬਾਰੇ ਵਰਕਰਾਂ ਕੋਲੋਂ ਪੁੱਛਿਆ ਜਾਵੇਗਾ, ਫਿਰ ਸੀਐਮ ਚਿਹਰਾ ਐਲਾਨਿਆ ਜਾਵੇਗਾ।
ਦੱਸ ਦਈਏ ਕਿ ਸੀਐਮ ਚਿਹਰੇ ਦੀ ਮੂਹਰਲੀ ਕਤਾਰ ਵਿੱਚ ਚਰਨਜੀਤ ਚੰਨੀ ਜੋ ਕਿ ਮੌਜੂਦਾ ਪੰਜਾਬ ਦੇ ਮੁੱਖ ਮੰਤਰੀ ਹਨ, ਬਾਕੀ ਚੰਨੀ ਤੋਂ ਬਾਅਦ ਨਵਜੋਤ ਸਿੱਧੂ ਦਾ ਨਾਂਅ ਸਾਹਮਣੇ ਆਉਂਦਾ ਹੈ।