ਮਾਲਵਾ ਬਿਊਰੋ, ਚੰਡੀਗੜ੍ਹ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੋਟਾਂ ਤੋਂ ਪਹਿਲਾਂ ਪੰਜਾਬ ਰੈਲੀ ਕਰਨ ਆ ਰਹੇ ਹਨ। ਇਸ ਗੱਲ ਦੀ ਪੁਸ਼ਟੀ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਕ ਰੋਡ ਸ਼ੋਅ ਦੇ ਦੌਰਾਨ ਕੀਤੀ।
ON AIR ਦੀ ਖ਼ਬਰ ਦੇ ਮੁਤਾਬਿਕ, ਕੈਪਟਨ ਨੇ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ, ਜਲਦ ਹੀ ਮੋਦੀ ਪੰਜਾਬ ਆਉਣਗੇ ਅਤੇ ਉਹ ਚੋਣ ਰੈਲੀ ਨੂੰ ਸੰਬੋਧਨ ਕਰਨਗੇ।
ਦੱਸ ਦਈਏ ਕਿ, ਇਸ ਤੋਂ ਪਹਿਲਾਂ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆਇਆ ਸੀ ਤਾਂ, ਕਿਸਾਨਾਂ ਤੋਂ ਇਲਾਵਾ ਆਮ ਲੋਕਾਂ ਨੇ ਮੋਦੀ ਦਾ ਰਸਤਾ ਰੋਕ ਕੇ ਦੱਬ ਕੇ ਵਿਰੋਧ ਕੀਤਾ ਸੀ।
ਮੋਦੀ 20 ਕੁ ਮਿੰਟ ਰਸਤੇ ਵਿੱਚ ਰੁਕਿਆ ਰਿਹਾ। ਮੋਦੀ ਦੀ ਪਹਿਲਾਂ ਵਾਲੀ ਪੰਜਾਬ ਫੇਰੀ ਚਰਚਾ ਵਿਚ ਵੀ ਰਹੀ ਅਤੇ ਉਕਤ ਰੈਲੀ ਦੌਰਾਨ ਵਾਪਰੀਆਂ ਘਟਨਾਵਾਂ ਦੀ ਜਾਂਚ ਵੀ ਏਜੰਸੀਆਂ ਕਰ ਰਹੀਆਂ ਹਨ।
ਦੂਜੇ ਪਾਸੇ ਪ੍ਰਧਾਨ ਮੰਤਰੀ ਕਦੋਂ ਅਤੇ ਕਿੱਥੇ ਹੁਣ ਆ ਰਹੇ ਹਨ, ਇਸ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ, ਪਰ ਕੈਪਟਨ ਅਮਰਿੰਦਰ ਦੇ ਮੁਤਾਬਿਕ ਪ੍ਰਧਾਨ ਮੰਤਰੀ ਵੋਟਾਂ ਤੋਂ ਪਹਿਲਾਂ ਪੰਜਾਬ ਆ ਰਹੇ ਹਨ।