ਭਵਾਨੀਗੜ੍ਹ (ਗੁਰਵਿੰਦਰ ਸਿੰਘ ) ਸੂਬੇ ਅੰਦਰ ਸਿਆਸੀ ਮਾਹੌਲ ਲਗਾਤਾਰ ਸਿਖਰਾਂ ਤੇ ਹੈ ਤੇ ਹਰ ਸਿਆਸੀ ਪਾਰਟੀ ਦੇ ਆਗੂ ਤੇ ਵਰਕਰ ਪੱਬਾ ਭਾਰ ਹੋਏ ਫਿਰਦੇ ਨੇ ਉਥੇ ਹੀ ਵਿਧਾਨ ਸਭਾ ਹਲਕਾ ਸੰਗਰੂਰ ਤੋ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸਾਂਝੇ ਉਮੀਦਵਾਰ ਅਰਵਿੰਦ ਖੰਨਾ ਵੱਲੋਂ ਅੱਜ ਵੱਖ ਵੱਖ ਪਿੰਡਾਂ ਚ ਪ੍ਰਚਾਰ ਕੀਤਾ ਗਿਆ ਅਤੇ ਪਿੰਡ ਭੱਟੀਵਾਲ ਦੇ ਵਿੱਚ ਡੋਰ ਟੂ ਡੋਰ ਜਾਕੇ ਆਮ ਲੋਕਾਂ ਨਾਲ ਗੱਲਬਾਤ ਕੀਤੀ ਗਈ ਇਸ ਮੋਕੇ ਪਿੰਡ ਵਾਸੀਆਂ ਵਲੋ ਖੰਨਾ ਨੂੰ ਭਰਵਾ ਸਮਰਥਨ ਦਿੱਤਾ ਗਿਆ । ਪਿੰਡ ਵਿਚ ਇੱਕ ਮੀਟਿੰਗ ਦੇ ਰੂਪ ਵਿੱਚ ਵੱਡਾ ਇਕੱਠ ਕਰ ਲੋਕਾਂ ਨੂੰ ਸੰਬੋਧਨ ਕਰਦਿਆਂ ਅਰਵਿੰਦ ਖੰਨਾ ਵੱਲੋਂ ਆਪਣੇ ਕੀਤੇ ਪੁਰਾਣੇ ਕੰਮਾਂ ਨੂੰ ਜਾਣੂ ਕਰਵਾਇਆ ਅਤੇ ਲੋਕਾਂ ਤੋਂ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ । ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਅਰਵਿੰਦ ਖੰਨਾ ਨੇ ਦੱਸਿਆ ਕਿ ਸਾਰੇ ਹੀ ਵਿਧਾਨ ਸਭਾ ਹਲਕਾ ਸੰਗਰੂਰ ਤੋ ਓੁਹਨਾ ਨੂੰ ਭਰਵਾ ਸਮਰਥਨ ਮਿਲ ਰਿਹੈ ਹੈ ਤੇ ਓੁਹ ਇਹ ਸੀਟ ਜਿੱਤ ਕੇ ਭਾਜਪਾ ਦਾ ਪਰਚਮ ਲਹਿਰਾਓੁਣਗੇ।ਇਸ ਮੌਕੇ ਉਨ੍ਹਾਂ ਨਾਲ ਗੁਰਤੇਜ ਸਿੰਘ ਝਨੇੜੀ, ਕੁਲਵਿੰਦਰ ਸਿੰਘ,ਧਨਮਿੰਦਰ ਸਿੰਘ ਭੱਟੀਵਾਲ,ਰਾਮ ਮੱਟਰਾਂ.ਹਨੀ ਕਾਸਲ. ਅਤੇ ਵੱਖ ਵੱਖ ਪਾਰਟੀ ਦੇ ਆਗੂ ਮੌਜੂਦ ਸਨ।