ਚੰਡੀਗੜ੍ਹ
ਕੇਂਦਰੀ ਮੰਤਰੀ ਤੇ ਪੰਜਾਬ ਭਾਜਪਾ ਦੇ ਇੰਚਾਰਜ ਗਜੇਂਦਰ ਸ਼ੇਖਾਵਤ ਵਲੋਂ ਭਾਜਪਾ ਅਤੇ ਗਠਜੋੜ ਵਾਲੀਆਂ ਪਾਰਟੀਆਂ ਵਲੋਂ ਪੇਂਡੂ ਖੇਤਰਾਂ ਲਈ ਮੈਨੀਫੈਸਟੋ ਜਾਰੀ ਕੀਤਾ ਗਿਆ।
ਜਾਰੀ ਮੈਨੀਫੈਸਟੋ ਵਿਚ ਖੁਸ਼ਹਾਲ ਕਿਸਾਨ, ਟਿਕਾਊ ਹਰਿਤ ਕ੍ਰਾਂਤੀ, ਹਰੇਕ ਖੇਤ ਲਈ ਪਾਣੀ ਦਾ ਪ੍ਰਬੰਧ, ਖੇਤੀਬਾੜੀ ਸਹਾਇਕ ਧੰਦਿਆਂ ਨੂੰ ਉਤਸਾਹਿਤ ਕਰਨ, ਖੇਤੀ ਅਧਾਰਿਤ ਉਦਯੋਗ ਧੰਦਿਆਂ ਨੂੰ ਵਧਾਉਣ,
ਪੇਂਡੂ ਉਦਮਤਾਂ ਨੂੰ ਵਧਾਉਣ, ਨਿਰੋਏ ਪਿੰਡ, ਬੁਨਿਆਦੀ ਢਾਂਚੇ ਦਾ ਵਿਕਾਸ, ਵਿਕਸਿਤ ਪਿੰਡ, ਮਿਆਰੀ ਸਿੱਖਿਆ ਅਤੇ ਖੇਡਾਂ ਦਾ ਵਿਕਾਸ ਨੂੰ ਸ਼ਾਮਲ ਕੀਤਾ ਗਿਆ ਹੈ।