ਚੰਡੀਗੜ੍ਹ :
ਕੋਰੋਨਾ ਵਾਇਰਸ ਦੇ ਘਟਦੇ ਮਾਮਲਿਆਂ ਨੂੰ ਵੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਨੇ ਸਿਟੀ ਬਿਊਟੀਫੁੱਲ ਵਾਸੀਆਂ ਨੂੰ ਰਾਹਤ ਦਿੱਤੀ ਹੈ।ਵੀਰਵਾਰ ਨੂੰ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਕੋਵਿਡ ਵਾਰ ਰੂਮ ਦੀ ਮੀਟਿੰਗ ਕੀਤੀ।
ਮੀਟਿੰਗ ਵਿੱਚ ਯੂਟੀ ਪ੍ਰਸ਼ਾਸਨ ਨੇ ਐਲਾਨ ਚੰਡੀਗੜ੍ਹ ਵਿੱਚੋਂ ਰਾਤ ਦਾ ਕਰਫਿਊ ਹਟਾ ਦਿੱਤਾ ਹੈ। ਇਸ ਤੋਂ ਇਲਾਵਾ ਹੁਣ ਸਾਰੀਆਂ ਕਲਾਸਾਂ ਅਤੇ ਕੋਚਿੰਗ ਇੰਸਟੀਚਿਊਟ ਸਕੂਲ 14 ਫਰਵਰੀ ਤੋਂ ਮੁੜ ਤੋਂ ਖੁੱਲ੍ਹਣਗੇ। ਇਸ ਦੇ ਨਾਲ ਹੀ ਚੰਡੀਗੜ੍ਹ ਬਰਡ ਪਾਰਕ ਅਤੇ ਰੌਕ ਗਾਰਡਨ 12 ਫਰਵਰੀ ਤੋਂ ਮੁੜ ਖੁੱਲ੍ਹਣਗੇ।12 ਫਰਵਰੀ ਤੋਂ ਚੰਡੀਗੜ੍ਹ ਬਰਡ ਪਾਰਕ ਅਤੇ ਰੌਕ ਗਾਰਡਨ ਵਿੱਚ ਆਮ ਲੋਕਾਂ ਲਈ ਐਂਟਰੀ ਸ਼ੁਰੂ ਹੋਵੇਗੀ। ਪ੍ਰਸ਼ਾਸਨ ਨੇ ਕਿਹਾ ਹੈ ਕਿ ਮਾਸਕ ਪਹਿਨਣ ਅਤੇ ਸਰੀਰਕ ਦੂਰੀ ਬਣਾਈ ਰੱਖਣ ਵਰਗੇ ਕੋਰੋਨਾ ਰੋਕਥਾਮ ਨਿਯਮਾਂ ਨੂੰ ਮੰਨਣਾ ਜ਼ਰੂਰੀ ਹੈ।
ਸਿਟੀ ਬਿਊਟੀਫੁਲ ਸਾਰੇ ਬਾਜ਼ਾਰ, ਦੁਕਾਨਾਂ, ਸ਼ਾਪਿੰਗ ਮਾਲ, ਜਿੰਮ, ਫਿਟਨੈਸ ਸੈਂਟਰ, ਸਿਹਤ ਕੇਂਦਰ, ਸਿਨੇਮਾ ਹਾਲ, ਰੈਸਟੋਰੈਂਟ ਹੋਟਲ, ਸਪੋਰਟਸ ਕੰਪਲੈਕਸ ਅਤੇ ਸਵੀਮਿੰਗ ਪੂਲ ਖੋਲ੍ਹਣ ਦੀ ਵੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜਨਤਕ ਸਮਾਗਮਾਂ ਲਈ 200 ਲੋਕ ਇਨਡੋਰ ਅਤੇ 500 ਲੋਕ ਆਊਟਡੋਰ ਵਿੱਚ ਕਾਲ ਕਰ ਸਕਣਗੇ।