ਭਵਾਨੀਗੜ (ਗੁਰਵਿੰਦਰ ਸਿੰਘ) ਬਿਤੇ ਦਿਨੀ BUMS ਫਾਇਨਲ ਦੇ ਗੁਰੂ ਰਵੀਦਾਸ ਯੂਨੀਵਰਸਿਟੀ ਹੁਸ਼ਿਆਰਪੁਰ ਵਲੋ ਜਾਰੀ ਕੀਤੇ ਇਸ ਸਾਲ ਦੇ ਨਤੀਜਿਆਂ ਵਿੱਚ ਰਹਿਬਰ ਆਯੂਰਵੈਦਿਕ ਅਤੇ ਯੂਨਾਨੀ ਤਿੱਬੀ ਮੈਡੀਕਲ ਕਾਲਜ ਭਵਾਨੀਗੜ ਦਾ ਨਤੀਜਾ ਸ਼ਾਨਦਾਰ ਰਿਹਾ ਜਿਸ ਵਿੱਚ ਸਦਰ ਯੂਨਸ ਨੇ 88 ਪ੍ਰਤੀਸਤ ਅੰਕ ਹਾਸਲ ਕਰਕੇ ਪਹਿਲਾ ਸਥਾਨ ਅਤੇ ਸਾਇਮਾ ਨਫੀਸ ਨੇ 86 ਪ੍ਰੀਤਸਤ ਅੰਕ ਹਾਸਲ ਕਰਕੇ ਦੂਜਾ ਸਥਾਨ ਤੇ ਕੁਮਾਰੀ ਸਬਈਆ ਨਾਜ ਨੇ 84 ਪ੍ਰਤੀਸਤ ਅੰਕ ਹਾਸਲ ਕਰਕੇ ਕ੍ਰਮਵਾਰ ਤੀਜਾ ਸਥਾਨ ਪ੍ਰਾਪਤ ਕੀਤਾ। ਕਾਲਜ ਦੇ ਚੇਅਰਮੈਨ ਡਾਕਟਰ MS ਖਾਨ ਅਤੇ ਵਾਇਸ ਚੇਅਰਪਰਸਨ ਡਾਕਟਰ ਕਾਫਿਲਾ ਖਾਨ ਨੇ ਵਿਦਿਆਰਥੀਆਂ ਅਤੇ ਸਮੂਹ ਸਟਾਫ ਨੂੰ ਮੁਬਾਰਕਾ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਅਤੇ ਕਾਲਜ ਅਧਿਆਪਕਾਂ ਦੀ ਮਿਹਨਤ ਅਤੇ ਲਗਨ ਕਾਰਨ ਜਿਥੇ ਵਿਦਿਆਰਥੀਆਂ ਨੇ ਚੰਗੇ ਅੰਕ ਹਾਸਲ ਕਰਕੇ ਕਾਲਜ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸਨ ਕੀਤਾ ਓੁਥੇ ਹੀ ਬਾਕੀ ਵਿਦਿਆਰਥੀਆਂ ਨੇ ਵੀ ਬਹੁਤ ਹੀ ਚੰਗਾ ਪ੍ਰਦਰਸ਼ਨ ਕਰਦਿਆਂ ਚੰਗੀਆਂ ਮੱਲਾਂ ਮਾਰੀਆ ਹਨ। ਓੁਹਨਾ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਕਾਮਨਾ ਕਰਦਿਆਂ ਕਾਲਜ ਦੇ ਬਾਕੀ ਵਿਦਿਆਰਥੀਆਂ ਨੂੰ ਵੱਧ ਤੋ ਵੱਧ ਮਿਹਨਤ ਕਰਨ ਲਈ ਪ੍ਰੇਰਿਤ ਕਰਦਿਆਂ ਆਖਿਆ ਕਿ ਓੁਹ ਵੀ ਮਿਹਨਤ ਕਰਨ ਤੇ ਆਪਣੇ ਭਵਿੱਖ ਨੂੰ ਓੁਜਵਲ ਬਣਾਓੁਣ ਲਈ ਸਾਰਾ ਧਿਆਨ ਆਪਣੀ ਪੜਾਈ ਤੇ ਰੱਖਣ । ਇਸ ਮੋਕੇ ਓੁਹਨਾ ਚੰਗੇ ਨਤੀਜਿਆਂ ਲਈ ਕਾਲਜ ਸਟਾਫ ਨੂੰ ਵੀ ਮੁਬਾਰਕਾ ਦਿੱਤੀਆਂ।