ਮਾਲਵਾ ਬਿਊਰੋ- ਚੋਣ ਡਿਊਟੀ ਵਿੱਚ ਲਾਪਰਵਾਹੀ ਵਰਤਣ ਵਾਲੇ 5 ਅਫ਼ਸਰਾਂ ਨੂੰ ਚੋਣ ਅਫ਼ਸਰ ਦੇ ਵਲੋਂ ਸਸਪੈਂਡ ਕਰ ਦਿੱਤਾ ਗਿਆ ਹੈ।
ਜਾਗਰਣ ਦੀ ਖ਼ਬਰ ਦੇ ਮੁਤਾਬਿਕ ਸੰਗਰੂਰ ਦੇ ਇੱਕ ਅਫ਼ਸਰ ਦੇ ਨਾਲ ਨਾਲ ਐਸਏਐਸ ਨਗਰ ਦੇ ਵੀ ਚਾਰ ਅਫ਼ਸਰਾਂ ਨੂੰ ਸਸਪੈਂਡ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ, ਇਨ੍ਹਾਂ ਪੰਜੇ ਅਫ਼ਸਰਾਂ ਨੇ ਚੋਣ ਡਿਊਟੀ ਵਿੱਚ ਲਾਪਰਵਾਹੀ ਵਰਤੀ।
ਦੱਸਣਾ ਬਣਦਾ ਹੈ ਕਿ, ਇਸ ਤੋਂ ਪਹਿਲਾਂ ਵੀ ਪੰਜਾਬ ਦੇ ਕੁੱਝ ਕੁ ਇਲਾਕਿਆਂ ਤੋਂ ਅਜਿਹੀਆਂ ਖ਼ਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਹਨ ਕਿ, ਚੋਣ ਡਿਊਟੀ ਵਿੱਚ ਗ਼ੈਰਹਾਜ਼ਰ ਰਹਿਣ ਵਾਲੇ ਮੁਲਾਜ਼ਮਾਂ ਅਤੇ ਅਫ਼ਸਰਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਗਈ ਹੈ।
ਦੱਸ ਦਈਏ ਕਿ, ਵੋਟਿੰਗ ਤੋਂ ਪਹਿਲਾਂ ਚੋਣ ਕਮਿਸ਼ਨ ਪੰਜਾਬ ਦੇ ਵਲੋਂ ਸਖ਼ਤ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਗਈ ਸੀ ਕਿ, ਜਿਹੜਾ ਵੀ ਮੁਲਾਜ਼ਮ ਚੋਣ ਡਿਊਟੀ ਦੌਰਾਨ ਗੈਰਹਾਜ਼ਰ ਜਾਂ ਫਿਰ ਚੋਣ ਡਿਊਟੀ ਵਿੱਚ ਲਾਪਰਵਾਹੀ ਵਰਤਦਾ ਪਾਇਆ ਗਿਆ, ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।