Breaking- ਰੂਸ ਵਲੋਂ ਸ਼ੋਸ਼ਲ ਮੀਡੀਆ ‘ਤੇ ਹਮਲਾ, ਫੇਸਬੁੱਕ ‘ਤੇ ਲਗਾਈ ਪਾਬੰਦੀ!

ਰੂਸ

ਯੂਕਰੇਨ ਨਾਲ ਜੰਗ ਦਰਮਿਆਨ ਰੂਸ ਨੇ ਵੱਡਾ ਕਦਮ ਚੁੱਕਿਆ ਹੈ। ਰੂਸ ਨੇ ਫੇਸਬੁੱਕ ‘ਤੇ ਅੰਸ਼ਕ ਤੌਰ ‘ਤੇ ਪਾਬੰਦੀ ਲਗਾ ਦਿੱਤੀ ਹੈ। ਹਾਲ ਹੀ ‘ਚ ਯੂਕਰੇਨ ‘ਤੇ ਰੂਸ ਦੀ ਫੌਜੀ ਕਾਰਵਾਈ ਦੇ ਮੱਦੇਨਜ਼ਰ ਫੇਸਬੁੱਕ ਨੇ ਕ੍ਰੇਮਲਿਨ ਸਮਰਥਿਤ ਮੀਡੀਆ ‘ਤੇ ਪਾਬੰਦੀ ਲਗਾ ਦਿੱਤੀ ਸੀ। ਮੰਨਿਆ ਜਾ ਰਿਹਾ ਹੈ ਕਿ ਇਸ ਕਾਰਵਾਈ ਦੇ ਖਿਲਾਫ ਰੂਸ ਤੋਂ ਪ੍ਰਤੀਕਿਰਿਆ ਆਈ ਹੈ।



ਨਿਊਜ਼-18 ਦੀ ਖ਼ਬਰ ਮੁਤਾਬਿਕ, ਯੂਕਰੇਨ ‘ਤੇ ਰੂਸ ਦੇ ਹਮਲੇ (Ukraine Russia war) ਦਾ 4 ਦਿਨ ਹੈ। ਕੁਝ ਘੰਟੇ ਪਹਿਲਾਂ ਹੀ ਰੂਸੀ ਫੌਜ ਰਾਜਧਾਨੀ ਕੀਵ ਵਿੱਚ ਦਾਖਲ ਹੋ ਗਈ ਹੈ। ਰਾਸ਼ਟਰਪਤੀ ਵਲਾਦੀਮੀਰ ਜ਼ੇਲੇਂਸਕੀ (Vladimir Zelensky) ਨੇ ਖੁਦ ਕਿਹਾ ਹੈ ਕਿ ਰੂਸੀ ਫੌਜੀ ਚਾਰੇ ਪਾਸਿਓਂ ਕੀਵ ਵਿਚ ਦਾਖਲ ਹੋ ਗਏ ਹਨ।

ਯੂਕਰੇਨ ਦੀ ਫੌਜ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਬੀਤੀ ਦੇਰ ਰਾਤ ਰਾਜਧਾਨੀ ਕੀਵ ਦੇ ਨੇੜੇ ਇੱਕ ਰੂਸੀ ਜਹਾਜ਼ ਥੱਲੇ ਸੁੱਟ ਦਿੱਤਾ ਹੈ। ਹਾਲਾਂਕਿ ਅਜੇ ਤੱਕ ਇਸ ਦੀ ਸੁਤੰਤਰ ਪੁਸ਼ਟੀ ਨਹੀਂ ਹੋਈ ਹੈ।



ਫੌਜ ਨੇ ਕੀਵ ਦੇ ਐਨ ਬਾਹਰਵਾਰ ਰਣਨੀਤਕ ਪੱਖੋਂ ਅਹਿਮ ਹਵਾਈ ਅੱਡੇ ਨੂੰ ਵੀ ਕਬਜ਼ੇ ਵਿੱਚ ਲੈ ਲਿਆ। ਜਰਮਨੀ ਵਿੱਚ ਪਨਾਹ ਲੈਣ ਦੀਆਂ ਅਪੁਸ਼ਟ ਖ਼ਬਰਾਂ ਦਰਮਿਆਨ ਯੂਕਰੇਨੀ ਸਦਰ ਜ਼ੇਲੈਂਸਕੀ ਨੇ ਸੰਕਲਪ ਲਿਆ ਕਿ ਉਹ ਦੇਸ਼ ਵਿਚ ਹੀ ਰਹਿਣਗੇ।

ਯੂਕਰੇਨ ਨੇ ਕੀਵ ਦੀਆਂ ਸੜਕਾਂ ’ਤੇ ਰੂਸੀ ਫੌਜਾਂ ਦੇ ਮੁਕਾਬਲੇ ਲਈ ਪੂਰੀ ਵਾਹ ਲਾਈ। ਯੂਕਰੇਨੀ ਰੱਖਿਆ ਮੰਤਰਾਲੇ ਨੇ 1000 ਤੋਂ ਵੱਧ ਰੂਸੀ ਫੌਜੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ ਜਦੋਂਕਿ ਰਾਸ਼ਟਰਪਤੀ ਵਲੋਦੋਮੀਰ ਜ਼ੇਲੈਂਸਕੀ ਨੇ ਕਿਹਾ ਕਿ ਰੂਸੀ ਹਮਲੇ ਵਿੱਚ 137 ਆਮ ਨਾਗਰਿਕਾਂ ਤੇ ਸੁਰੱਖਿਆ ਬਲਾਂ ਦੀ ਜਾਨ ਜਾਂਦੀ ਰਹੀ ਹੈ। ਮੰਤਰਾਲੇ ਨੇ ਕਿਹਾ ਕਿ ਰੂਸੀ ਹਥਿਆਰਬੰਦ ਬਲਾਂ ਦਾ ਇੰਨਾ (ਜਾਨੀ) ਨੁਕਸਾਨ ਅੱਜ ਤੋਂ ਪਹਿਲਾਂ ਕਦੇ ਨਹੀਂ ਹੋਇਆ।

ਉਧਰ, ਯੂਕਰੇਨ ’ਤੇ ਤਿੰਨ ਪਾਸਿਆਂ ਤੋਂ ਕੀਤੇ ਹਮਲੇ ਪਿੱਛੋਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਯੂਕਰੇਨੀ ਫੌਜ ਨੂੰ ਤਖ਼ਤਾ ਪਲਟਣ ਦਾ ਸੱਦਾ ਦਿੱਤਾ ਹੈ। ਪੂਤਿਨ ਨੇ ਕਿਹਾ ਕਿ ਸੱਤਾ ਫੌਜ ਹੱਥ ਆਉਣ ਨਾਲ ਰੂਸ ਤੇ ਯੂਕਰੇਨ ਬਿਹਤਰ ਤਰੀਕੇ ਨਾਲ ਗੱਲਬਾਤ ਕਰ ਸਕਣਗੇ।

ਪੂਤਿਨ ਨੇ ਆਪਣੇ ਯੂਕਰੇਨੀ ਹਮਰੁਤਬਾ ਵਲੋਦੋਮੀਰ ਜ਼ੇਲੈਂਸਕੀ ਦੀ ਗੱਲਬਾਤ ਦੀ ਪੇਸ਼ਕਸ਼ ਮਗਰੋਂ ਯੂਕਰੇਨ ਅੱਗੇ ਦੋ ਸ਼ਰਤਾਂ ਰੱਖੀਆਂ ਹਨ। ਪਹਿਲੀ ਸ਼ਰਤ ਕ੍ਰੀਮੀਆ ਨੂੰ ਰੂਸ ਦਾ ਹਿੱਸਾ ਮੰਨਿਆ ਜਾਵੇ ਤੇ ਯੂਕਰੇਨ ਨਾਟੋ ਫ਼ੌਜਾਂ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰੇ।