ਮਾਲਵਾ ਬਿਊਰੋ, ਚੰਡੀਗੜ੍ਹ
ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਨਾਲ ਜੁੜੀ ਹੋਈ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਰਾਮ ਰਹੀਮ ਨੂੰ 21 ਦਿਨਾਂ ਦੀ ਜਿਹੜੀ ਪੈਰੋਲ ਮਿਲੀ ਸੀ, ਉਹ ਪੈਰੋਲ ਲੰਘੇ ਕੱਲ੍ਹ ਯਾਨੀਕਿ 27 ਫਰਵਰੀ ਨੂੰ ਖ਼ਤਮ ਹੋ ਗਈ ਸੀ
ਜਿਸ ਤੋਂ ਬਾਅਦ ਅੱਜ ਰਾਮ ਰਹੀਮ ਸੁਨਾਰੀਆ ਜੇਲ੍ਹ ਦੁਬਾਰਾ ਸਲਾਖ਼ਾਂ ਪਿੱਛੇ ਜਾਵੇਗਾ।
ਸੂਤਰਾਂ ਦੇ ਹਵਾਲੇ ਨਾਲ ਖ਼ਬਰ ਇਹ ਵੀ ਹੈ ਕਿ, ਜਿਹੜੀ ਜੈੱਡ ਪਲੱਸ ਸੁਰੱਖਿਆ ਰਾਮ ਰਹੀਮ ਨੂੰ ਸਰਕਾਰ ਦੇ ਵਲੋਂ ਦਿੱਤੀ ਗਈ ਹੈ, ਉਹ ਸੁਰੱਖਿਆ ਵੀ ਸਰਕਾਰ ਅੱਜ ਵਾਪਸ ਲੈ ਲਵੇਗੀ।