ਪੰਜਾਬ ‘ਚ ਕੱਲ੍ਹ ਸ਼ਰਾਬ ਠੇਕਿਆਂ ਦੀ ਤਾਲਾਬੰਦੀ, ਠੇਕੇ ਰਹਿਣਗੇ ਮੁਕੰਮਲ ਬੰਦ

ਚੰਡੀਗੜ੍ਹ–

ਪੰਜਾਬ ਵਿਧਾਨ ਸਭਾ ਚੋਣਾਂ ਲਈ ਪਈਆਂ ਵੋਟਾਂ ਦੀ ਕੱਲ 10 ਮਾਰਚ ਨੂੰ ਹੋਣ ਜਾ ਰਹੀ ਗਿਣਤੀ ਦੇ ਮੱਦੇਨਜ਼ਰ ਅਮਨ ਅਤੇ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਸੂਬੇ ਭਰ ਵਿੱਚ ਚੋਣ ਕਮਿਸ਼ਨ ਵਲੋਂ 10 ਮਾਰਚ ਡਰਾਈ ਡੇਅ ਘੋਸ਼ਿਤ ਕੀਤਾ ਹੈ।



ਪੰਜਾਬ ਆਬਕਾਰੀ ਐਕਟ ਦੀ ਧਾਰਾ 54 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਸੂਬੇ ਦੀ ਹਦੂਦ ਅੰਦਰ ਇਸ ਦਿਨ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਦੇ ਠੇਕੇ ਖੋਲ੍ਹਣ, ਵੇਚਣ ਅਤੇ ਸਟੋਰ ਕਰਨ ’ਤੇ ਪੂਰਨ ਪਾਬੰਦੀ ਲਗਾਈ ਹੈ।

ਇਸ ਤੋਂ ਇਲਾਵਾ ਡਰਾਈ ਡੇਅ ਦੇ ਹੁਕਮ ਸਾਰੇ ਪਬ, ਬਾਰ, ਬੀਅਰ ਬਾਰ, ਹਾਰਡ ਬਾਰ, ਹੋਟਲਾਂ, ਕਲੱਬਾਂ ਅਤੇ ਸ਼ਰਾਬ ਦੇ ਅਹਾਤਿਆਂ ਅਤੇ ਹੋਰ ਉਨ੍ਹਾਂ ਸਥਾਨਾਂ ਜਿੱਥੇ ਸ਼ਰਾਬ ਵੇਚਣ ਅਤੇ ਪਿਲਾਉਣ ਦੀ ਕਾਨੂੰਨੀ ਤੌਰ ’ਤੇ ਇਜ਼ਾਜ਼ਤ ਹੈ, ’ਤੇ ਵੀ ਲਾਗੂ ਹੋਣਗੇ।