ਪੁਣੇ (ਮਹਾਰਾਸ਼ਟਰ)-
ਸਕੂਲਾਂ ਵਿੱਚ ਲਗਾਤਾਰ ਵਾਦ-ਵਿਵਾਦ ਦੇ ਮਾਮਲੇ ਵਧਦੇ ਜਾ ਰਹੇ ਹਨ। ਜਿੱਥੇ ਸਕੂਲੀ ਅਧਿਆਪਕਾਂ ਤੇ ਹਮਲੇ ਹੋ ਰਹੇ ਹਨ, ਉਥੇ ਹੀ ਹੁਣ ਸਕੂਲੀ ਵਿਦਿਆਰਥੀ ਵੀ ਇਨ੍ਹਾਂ ਹਮਲਿਆਂ ਤੋਂ ਬਚੇ ਨਹੀਂ ਹਨ। ਲਗਾਤਾਰ ਹੋ ਰਹੇ ਹਮਲਿਆਂ ਕਾਰਨ ਬੁੱਧੀਜੀਵੀ ਵਰਗ ਚਿੰਤਤ ਹੈ।
ਤਾਜ਼ਾ ਮਾਮਲਾ, ਮਹਾਰਾਸ਼ਟਰ ਦੇ ਪੁਣੇ ਦੇ ਵਡਗਾਓਂ ਸ਼ੈਰੀ ਇਲਾਕੇ ‘ਚ 10ਵੀਂ ਜਮਾਤ ਦੀ ਵਿਦਿਆਰਥਣ ਨੂੰ 21 ਸਾਲਾ ਲੜਕੇ ਨੇ ਸਕੂਲ ‘ਚ ਚਾਕੂ ਮਾਰ ਦਿੱਤਾ। ਦੋਸ਼ੀ ਨੇ ਲੜਕੀ ਨੂੰ ਚਾਕੂ ਮਾਰ ਕੇ ਜ਼ਹਿਰ ਖਾ ਲਿਆ। ਦੋਵੇਂ ਹਸਪਤਾਲ ਦਾਖ਼ਲ ਹਨ। ਘਟਨਾ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।