ਭਗਵੰਤ ਮਾਨ 12:30 ਵਜੇ ਵੀ ਨਾ ਪਹੁੰਚੇ ਖੜਕੜ ਕਲਾਂ, AAP ਵਰਕਰ ਨਿਰਾਸ਼

ਚੰਡੀਗੜ੍ਹ :

ਪੰਜਾਬ ਦੇ ਮੁੱਖ ਮੰਤਰੀ ਵਜੋਂ ਆਮ ਆਦਮੀ ਪਾਰਟੀ ਦੇ ਨੇਤਾ ਭਗਵੰਤ ਮਾਨ ਦੇ ਅੱਜ ਸ਼ਹੀਦ ਭਗਤ ਸਿੰਘ (ਐਸ.ਬੀ.ਐਸ.) ਨਗਰ ਜ਼ਿਲ੍ਹੇ ਵਿੱਚ ਸਥਿਤ ਪਿੰਡ ਖਟਕੜ ਕਲਾਂ ਵਿੱਚ ਹੋਣ ਵਾਲੇ ਸਹੁੰ ਚੁੱਕ ਸਮਾਗਮ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ।



ਉਥੇ ਹੀ ਦੂਜੇ ਪਾਸੇ, ਹੁਣ ਖ਼ਬਰ ਇਹ ਸਾਹਮਣੇ ਆ ਰਹੀ ਹੈ ਕਿ, ਭਗਵੰਤ ਮਾਨ 12:30 ਵਜੇ ਪਹੁੰਚ ਕੇ ਸਹੁੰ ਚੁੱਕਣੀ ਸੀ, ਪਰ ਭਗਵੰਤ ਮਾਨ 1:06 ਵਜੇ ਤੱਕ ਵੀ ਨਾ ਪਹੁੰਚ ਸਕੇ, ਜਦੋਂਕਿ ਗਵਰਨਰ 12:30 ਤੋਂ ਪਹਿਲਾਂ ਹੀ ਖੜਕੜ ਕਲਾਂ ਪਹੁੰਚ ਗਏ ਸਨ। ਭਗਵੰਤ ਮਾਨ ਦੀ ਦੇਰੀ ਦੇ ਕਾਰਨ ਵਰਕਰਾਂ ਦੇ ਵਿੱਚ ਨਿਰਾਸ਼ਾ ਵੇਖਣ ਨੂੰ ਮਿਲ ਰਹੀ ਹੈ।