ਪੰਜਾਬ ਵਿਧਾਨ ਸਭਾ ਨੂੰ ਮਿਲੇ 58 ਅਪਰਾਧੀ ਵਿਧਾਇਕ, ਜਿਨਾਂ ‘ਚੋਂ AAP ਦੇ 52 ਵਿਧਾਇਕ ਅਪਰਾਧੀ

ਜਲੰਧਰ

ਪੰਜਾਬ ‘ਚ ਇਸ ਵਾਰ ਨਵੀਂ ਬਣੀ ਸਰਕਾਰ ਵਿੱਚ ਦਾਗੀ ਵਿਧਾਇਕਾਂ ਦੀ ਗਿਣਤੀ ਸਭ ਤੋਂ ਵੱਧ ਹੈ। ਕੁੱਲ 117 ਵਿਧਾਇਕਾਂ ‘ਚੋਂ 58 ‘ਤੇ ਅਪਰਾਧਿਕ ਮਾਮਲੇ ਦਰਜ ਹਨ।



ਜਾਗਰਣ ਦੀ ਖ਼ਬਰ ਦੇ ਮੁਤਾਬਿਕ, ਅਪਰਾਧੀ ਵਿਧਾਇਕਾਂ ‘ਚ 52 ਆਮ ਆਦਮੀ ਪਾਰਟੀ ਨਾਲ ਸਬੰਧਤ ਹਨ। ਕੁੱਲ 58 ‘ਚੋਂ 27 ਅਜਿਹੇ ਹਨ, ਜਿਨ੍ਹਾਂ ‘ਤੇ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ।

ਇਨ੍ਹਾਂ ਵਿੱਚ ‘ਆਪ’ ਦੇ 23, ਕਾਂਗਰਸ-ਅਕਾਲੀ ਦਲ ਦੇ ਦੋ-ਦੋ ਵਿਧਾਇਕ ਹਨ। 2017 ‘ਚ ਸਿਰਫ 27 ਵਿਧਾਇਕਾਂ ‘ਤੇ ਹੀ ਅਪਰਾਧਿਕ ਮਾਮਲੇ ਦਰਜ ਸਨ।

ਇਨ੍ਹਾਂ ਵਿੱਚੋਂ ਸਿਰਫ਼ 11 ’ਤੇ ਹੀ ਗੰਭੀਰ ਕੇਸ ਦਰਜ ਸਨ, ਪਰ ਇਸ ਵਾਰ ਵਿਧਾਨ ਸਭਾ ਵਿੱਚ ਪੁੱਜੇ ਅੱਧੇ ਮੈਂਬਰਾਂ ’ਤੇ ਕੇਸ ਦਰਜ ਹਨ।