ਪਟਿਆਲਾ (ਰਸ਼ਪਿੰਦਰ ਸਿੰਘ) ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿਖੇ ਅੱਜ 147ਵੇੰ ਖੇਡ ਸਮਾਰੋਹ ਦਾ ਆਗਾਜ਼ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਦੇ ਵੱਲੋਂ ਸ਼ਮੂਲੀਅਤ ਕਰਦਿਆਂ ਵੱਖ- ਵੱਖ ਖੇਡਾਂ ਵਿੱਚ ਪਾਰਟੀਸਿਪੇਟ ਕੀਤਾ ਗਿਆ । ਇਸ ਮੌਕੇ ਕਾਲਜ ਦੇ ਵਿੱਚ ਬੱਚਿਆਂ ਦੀ ਰੇਸ, ਲੌਂਗ ਜੰਪ, ਸ਼ਾਟਪੁੱਟ, ਵੱਖ-ਵੱਖ ਡਿਪਾਰਟਮੈਂਟ ਦੇ ਬੱਚਿਆਂ ਵੱਲੋਂ ਪਰੇਡ ਕੀਤੀ ਗਈ। ਇਸ ਪ੍ਰੋਗਰਾਮ ਦੀ ਸ਼ੁਰੂਆਤ ਹਲਕਾ ਸਨੌਰ ਦੇ ਐਮ.ਐਲ.ਏ ਗੁੁਰਲਾਲ ਸਿੰਘ ਘਨੌਰ ਦੇ ਵੱਲੋਂ ਪਹੁੰਚ ਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਗੁਰਲਾਲ ਸਿੰਘ ਘਨੌਰ ਵੱਲੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੇਰੀ ਜ਼ਿੰਦਗੀ ਦੀ ਸ਼ੁਰੂਆਤ ਵੀ ਇਸ ਖੇਡ ਗਰਾਊਂਡ ਤੋ ਹੀ ਹੋਈ ਸੀ ਅਤੇ ਵਿਸ਼ਵ ਦੇ ਵਿੱਚ ਇਕ ਅੰਤਰਰਾਸ਼ਟਰੀ ਕਬੱਡੀ ਖੇਡ ਚ ਇੱਕ ਵੱਖਰਾ ਨਾਮ ਬਣਾਇਆ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਅਜਿਹੇ ਖੇਡ ਸਮਾਰੋਹ ਵਿਚ ਹਿੱਸਾ ਲੈਣ ਲਈ ਵੀ ਅਪੀਲ ਕੀਤੀ । ਇਸ ਮੌਕੇ ਪ੍ਰਿੰਸੀਪਲ ਮੈਡਮ ਸਿਮਰਤ ਕੌਰ ਨੇ ਬੱਚਿਆਂ ਦਾ ਹੌਸਲਾ ਅਫਜ਼ਾਈ ਕਰਦਿਆਂ ਦੱਸਿਆ ਕਿ ਸਾਡੀ ਕਾਲਜ ਦੀ ਮੈਨੇਜਮੈਂਟ ਵੱਲੋਂ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਆ ਦੇ ਨਾਲ-ਨਾਲ ਖੇਡਾਂ ਨਾਲ ਵੀ ਜੋੜਿਆ ਜਾਂਦਾ ਹੈ ਅਤੇ ਉਨ੍ਹਾਂ ਕਾਲਜ ਵਿਚ ਆਏ ਵੱਖ-ਵੱਖ ਅਦਾਰੇ ਤੋਂ ਟੀਚਰ ਸਹਿਬਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ।