ਭਵਾਨੀਗੜ (ਗੁਰਵਿੰਦਰ ਸਿੰਘ) ਬਾਬਾ ਸਾਹਿਬ ਨੇ ਸਾਨੂੰ ਸਮਾਜ ਵਿੱਚ ਆਪਣੇ ਹੱਕਾ ਲਈ ਸੰਘਰਸ਼ ਕਰਨ ਦੀ ਜੋ ਪ੍ਰੇਰਨਾ ਦੇਕੇ ਸਾਨੂੰ ਰਾਹ ਦਿਖਾਇਆ ਤਾ ਜੋ ਦੱਬੇ ਕੁੱਚਲੇ ਲੋਕ ਵੀ ਪੜ ਲਿਖਕੇ ਸਮਾਜ ਚ ਵਧੀਆ ਜੀਵਨ ਬਤੀਤ ਕਰ ਸਕਣ । ਇਸੇ ਸੋਚ ਨੂੰ ਲੈਕੇ ਭਵਾਨੀਗੜ ਦੇ ਨੋਜਵਾਨਾ ਵਲੋ "ਪੜੋ ਜੁੜੋ ਸੰਘਰਸ਼ ਕਰੋ" ਦੇ ਬੈਨਰ ਹੇਠ ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬਲਿਆਲ ਰੋਡ ਭਵਾਨੀਗੜ ਵਿਖੇ ਚੰਗੇ ਅੰਕ ਹਾਸਲ ਕਰਨ ਵਾਲੇ ਬੱਚਿਆਂ ਦੇ ਰੱਖੇ ਸਨਮਾਨ ਮੋਕੇ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਨੇ ਕਹੇ। ਓੁਹਨਾ ਜਾਣਕਾਰੀ ਦਿੱਤੀ ਕਿ ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਭਵਾਨੀਗੜ ਵਿਖੇ ਪਹਿਲੀ ਜਮਾਤ ਤੋ ਲੈਕੇ ਚੋਥੀ ਜਮਾਤ ਤੱਕ ਦੇ ਸਲਾਨਾ ਰਿਜਲਟ ਸਕੂਲ ਮੁੱਖੀ ਮੈਡਮ ਸੁਖਪਾਲ ਕੋਰ ਅਤੇ ਸਮੂਹ ਸਕੂਲ ਅਧਿਆਪਕਾਂ ਵਲੋ ਕੱਡਿਆ ਗਿਆ । ਬੱਚਿਆਂ ਨੂੰ ਓੁਤਸ਼ਾਹਿਤ ਕਰਨ ਅਤੇ ਪੜਾਈ ਵਿੱਚ ਚੰਗੀ ਰੁੱਚੀ ਲਈ ਕਲੱਬ ਵਲੋ ਜਿਥੇ ਚੰਗੀ ਵਿਦਿੱਆ ਦੇਣ ਲਈ ਸਕੂਲ ਪਰਿੰਸੀਪਲ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ ਓੁਥੇ ਹੀ ਚੰਗੇ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਅਤੇ ਬਾਕੀ ਬੱਚਿਆਂ ਦੀ ਹੋਸਲਾ ਅਫਜਾਈ ਵੀ ਕੀਤੀ ਤਾ ਕਿ ਚੰਗੇ ਭਵਿੱਖ ਲਈ ਹਰ ਬੱਚਾ ਪੜਾਈ ਵਿੱਚ ਵੱਧ ਤੋ ਵੱਧ ਹੰਭਲਾ ਮਾਰੇ। ਇਸ ਮੋਕੇ ਸਕੂਲ ਪ੍ਰਿੰਸੀਪਲ ਵਲੋ ਕਲੱਬ ਦੇ ਇਸ ਓੁਪਰਾਲੇ ਦੀ ਸ਼ਲਾਘਾ ਕੀਤੀ ਗਈ। ਇਸ ਮੋਕੇ ਬਲਵਿੰਦਰ ਸਿੰਘ ਪ੍ਰਧਾਨ.ਬਿੱਟੂ ਸਿੰਘ .ਰਾਜੂ ਪੇਟਰ.ਕੁਲਵੀਰ ਸਿੰਘ .ਅੰਮਰਿਤਪਾਲ ਸਿੰਘ .ਪ੍ਰਭਦੀਪ ਸਿੰਘ .ਬਖਸ਼ੀਸ ਰਾਏ.ਗੁਰਵਿੰਦਰ ਸਿੰਘ .ਗਗਨਦੀਪ.ਸਤਨਾਮ ਸਿੰਘ .ਹਰਦੀਪ ਸਿੰਘ .ਨਰਿੰਦਰ ਸਿੰਘ .ਗਗਨਦੀਪ.ਪੀਚਾ ਤੋ ਇਲਾਵਾ ਸਕੂਲ ਦੇ ਵਿਦਿਆਰਥੀ ਵੀ ਮੋਜੂਦ ਸਨ।