ਭਵਾਨੀਗੜ੍ (ਗੁਰਵਿੰਦਰ ਸਿੰਘ) ਸਾਬਕਾ ਵਿਧਾਇਕ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਉੱਘੇ ਸਮਾਜ ਸੇਵੀ ਸ਼੍ਰੀ ਅਰਵਿੰਦ ਖੰਨਾ ਵੱਲੋਂ ਪਾਰਟੀ ਦੀ ਮਜਬੂਤੀ ਲਈ ਲਗਾਤਾਰ ਪਿੰਡਾਂ ਅਤੇ ਸ਼ਹਿਰਾਂ ਦਾ ਦੌਰਾ ਕੀਤਾ ਜਾ ਰਿਹਾ ਹੈ। ਇਸੇ ਸੰਦਰਭ ਵਿਚ ਖੰਨਾ ਨੇ ਭਵਾਨੀਗੜ ਇਲਾਕੇ ਵਿਚ ਕਾਲਾਝਾੜ ਕਲਾਂ, ਕਾਲਾਝਾੜ ਖੁਰਦ, ਭਵਾਨੀਗੜ ਸ਼ਹਿਰ ਅਤੇ ਸੰਗਰੂਰ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਅਤੇ ਲੋਕਾਂ ਨੂੰ ਭਾਜਪਾ ਦੀਆਂ ਲੋਕ ਹਿੱਤ ਨੀਤੀਆਂ ਤੋਂ ਜਾਣੂ ਕਰਵਾਇਆ। ਖੰਨਾ ਨੇ ਕਿਹਾ ਕਿ ਦਿਨੋਂ ਦਿਨ ਲੋਕ ਭਾਜਪਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਨਾਲ ਜੁੜ ਰਹੇ ਹਨ ਅਤੇ ਅੱਜ ਇਸੇ ਕੜੀ ਤਹਿਤ ਵਿਧਾਨ ਸਭਾ ਹਲਕਾ ਸੰਗਰੂਰ ਤੋਂ ਸੰਯੁਕਤ ਸੰਘਰਸ਼ ਮੋਰਚਾ ਅਤੇ ਸੰਯੁਕਤ ਸੰਘਰਸ਼ ਪਾਰਟੀ ਦੇ ਸਾਂਝੇ ਉਮੀਦਵਾਰ ਵਜੋਂ ਚੋਣ ਲੜ ਚੁੱਕੇ ਜਗਦੀਪ ਸਿੰਘ ਮਿੰਟੂ ਤੂਰ ਆਪਣੇ ਸਾਥੀਆਂ ਸਮੇਤ ਭਾਜਪਾ ਵਿਚ ਸ਼ਾਮਿਲ ਹੋਏ ਹਨ। ਜਿਨਾਂ ਦਾ ਸ਼੍ਰੀ ਖੰਨਾ ਵੱਲੋਂ ਪਾਰਟੀ ਵਿਚ ਸ਼ਾਮਿਲ ਹੋਣ ਤੇ ਸਵਾਗਤ ਕੀਤਾ ਗਿਆ ਅਤੇ ਪਾਰਟੀ ਵਿਚ ਬਣਦਾ ਮਾਨ ਸਨਮਾਨ ਦੇਣ ਦਾ ਭਰੋਸਾ ਦਿੱਤਾ।ਇਸ ਮੌਕੇ ਰਣਦੀਪ ਦਿਓਲ ਪ੍ਰਧਾਨ ਭਾਜਪਾ ਜ਼ਿਲ੍ਹਾ ਸੰਗਰੂਰ-1, ਅਮਨਦੀਪ ਸਿੰਘ ਪੁਨੀਆ, ਇੰਦਰਜੀਤ ਸਿੰਘ ਪ੍ਰਧਾਨ ਭਾਜਪਾ ਮੰਡਲ ਭਵਾਨੀਗੜ੍ਹ, ਰਜਿੰਦਰ ਸਿੰਘ ਰਾਜਾ ਬੀਰ ਕਲਾਂ ਚੇਅਰਮੈਨ ਵੇਰਕਾ ਮਿਲਕ ਪਲਾਂਟ, ਵਿਪਨ ਸ਼ਰਮਾ ਸਾਬਕਾ. ਪ੍ਰਧਾਨ ਟਰੱਕ ਯੂਨੀਅਨ, ਅਵਤਾਰ ਸਿੰਘ ਤੂਰ ਸਾਬਕਾ ਐਮ.ਸੀ., ਮੰਗਲ ਸ਼ਰਮਾ ਸਾਬਕਾ. ਐਮ.ਸੀ., ਮਾਲਵਿੰਦਰ ਸਿੰਘ ਸਾਬਕਾ ਐਮ.ਸੀ., ਗੁਰਦੇਵ ਗਰਗ, ਕਪਿਲ ਗਰਗ, ਹਨੀ ਕਾਂਸਲ, ਰੀਤੂ ਚਾਹਲ ਸਾਬਕਾ ਐਮ.ਸੀ., ਰੰਜਨ ਗਰਗ, ਸੰਦੀਪ ਸਿੰਘ, ਕਰਮ ਸਿੰਘ, ਮੱਖਣ ਸਿੰਘ, ਪਰਮਿੰਦਰ ਸਿੰਘ ਅਤੇ ਵਿਕਰਮਜੀਤ ਤੂਰ ਹਾਜਰ ਸਨ।