ਭਵਾਨੀਗੜ੍ਹ ਚ ਅਸ਼ਟਮੀ ਦਾ ਮੇਲਾ ਬੜੀ ਧੂਮ-ਧਾਮ ਨਾਲ ਮਨਾਇਆ

ਭਵਾਨੀਗੜ੍ਹ (ਗੁਰਵਿੰਦਰ ਸਿੰਘ) ਚੇਤ ਦੇ ਨਰਾਤਿਆਂ ਦੇ ਨੌਵੇ ਦਿਨ ਅਸ਼ਟਮੀ ਦਾ ਤਿਉਹਾਰ ਭਵਾਨੀਗੜ੍ਹ ਚ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਇਸ ਮੌਕੇ ਮੰਦਰਾਂ ਚ ਸਵੇਰ ਤੋ ਹੀ ਸ਼ਰਧਾਲੂਆਂ ਦੀਆਂ ਮੱਥਾ ਟੇਕਣ ਲਈ ਲੰਬੀਆਂ ਕਤਾਰਾਂ ਲੱਗਣੀਆ ਸ਼ੁਰੂ ਹੋ ਗਈਆ ਸੀ। ਇਸ ਮੌਕੇ ਭਵਾਨੀਗੜ੍ਹ ਦੇ ਕਾਲੀ ਦੇਵੀ ਮੰਦਿਰ ਅਤੇ ਭਵਾਨੀ ਦੇਵੀ ਮੰਦਿਰ ਚ ਮੱਥਾ ਟੇਕਣ ਲਈ ਸੰਗਤਾਂ ਦੀਆ ਲੰਬੀਆਂ ਕਤਾਰਾਂ ਲੱਗੀਆਂ ਅਤੇ ਅਸ਼ਟਮੀ ਦੇ ਮੋਕੇ ਮੰਦਰਾਂ ਚ ਮੇਲੇ ਵਰਗਾ ਮਾਹੌਲ ਰਿਹਾ । ਇਸ ਮੌਕੇ ਭਵਾਨੀ ਦੇਵੀ ਮੰਦਿਰ ਕਮੇਟੀ ਅਤੇ ਨੌਜਵਾਨ ਸਭਾ ਭਵਾਨੀਗੜ੍ਹ ਯੂਥ ਕਲੱਬ ਵੱਲੋਂ ਸੰਗਤਾਂ ਲਈ ਪੈਂਦੀ ਅੱਤ ਦੀ ਗਰਮੀ ਚ ਆਇਸ ਕਰੀਮ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਮੰਦਰ ਕਮੇਟੀ ਦੇ ਮੈਂਬਰ ਵਿਪਨ ਕੁਮਾਰ ਸ਼ਰਮਾ ਨਾਲ ਗੱਲਬਾਤ ਕੀਤੀ ਨਾ ਉਹਨਾ ਦੱਸਿਆ ਕਿ ਸ਼ਹਿਰ ਦੀਆਂ ਸੰਗਤਾਂ ਅਸ਼ਟਮੀ ਦੇ ਮੋਕੇ ਇੱਥੇ ਵੱਡੀ ਗਿਣਤੀ ਚ ਇਕੱਠੀਆ ਹੁੰਦੀਆ ਹਨ ਅਤੇ ਮੰਦਰ ਚ ਸਵੇਰੇ ਸ਼ਰਧਾਲੂ਼ ਮੱਥਾ ਟੇਕ ਕੇ ਅਤੇ ਮਾਤਾ ਰਾਣੀ ਨੂੰ ਭੋਗ ਲਗਾ ਕੇ ਆਪਣਾ ਵਰਤ ਤੋੜ ਦੇ ਹਨ ਅਤੇ ਸ਼ਾਮ ਨੂੰ ਮੰਦਰ ਚ ਮੇਲਾ ਭਰਦਾ ਹੈ ਅਤੇ ਸੰਗਤਾਂ ਦੇ ਲਈ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦਾ ਲੰਗਰ ਲਗਾਇਆ ਜਾਂਦਾ ਹੈ । ਇਸ ਮੌਕੇ ਲਾਡੀ ਬਾਬਾ, ਅਮਨ ਖਾਨ, ਰਿੰਕੂ, ਕਾਲੀ, ਦਪਿੰਦਰ ਦੀਪੀ ਸਮੇਤ ਕਲੱਬ ਮੈਂਬਰ ਹਾਜ਼ਰ ਸਨ।