ਡਾ ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਹਿਲਾ ਕੁਇਜ ਮੁਕਾਬਲਾ 14 ਨੂੰ
ਸ਼੍ਰੀ ਗੁਰੂ ਤੇਗ ਬਹਾਦਰ ਸਟੇਡੀਅਮ ਭਵਾਨੀਗੜ ਵਿਖੇ ਹੋਣਗੇ ਮੁਕਾਬਲੇ : ਬਖਸ਼ੀਸ ਰਾਏ

ਭਵਾਨੀਗੜ (ਗੁਰਵਿੰਦਰ ਸਿੰਘ ) ਸਮਾਜ ਸੇਵਾ ਤੋ ਇਲਾਵਾ ਖੇਡਾਂ ਦੇ ਖੇਤਰ ਵਿੱਚ ਨੋਜਵਾਨ ਵਰਗ ਲਈ ਪਿਛਲੇ ਸਮਿਆਂ ਤੋ ਕਾਰਜ ਕਰਦੀ ਆ ਰਹੀ ਨੋਜਵਾਨਾ ਦੀ ਸੰਸਥਾ "ਡਾ ਬੀ ਆਰ ਅੰਬੇਡਕਰ ਕਲੱਬ" ਭਵਾਨੀਗੜ ਵਲੋ ਡਾ ਭੀਮ ਰਾਓ ਅੰਬੇਡਕਰ ਦੀ ਸੋਚ ਨੂੰ ਸਮਰਪਿਤ "ਗਿਆਨ ਰਤਨ" ਪਹਿਲਾ ਕੁਇਜ ਮੁਕਾਬਲੇ ਭਵਾਨੀਗੜ ਵਿਖੇ ਬਾਬਾ ਸਾਹਿਬ ਡਾ:ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਤੇ ਸ਼੍ਰੀ ਗੁਰੂ ਤੇਗ ਬਹਾਦਰ ਸਟੇਡੀਅਮ ਭਵਾਨੀਗੜ ਵਿਖੇ ਆਓੁਣ ਵਾਲੀ 14 ਤਾਰੀਖ ਨੂੰ ਕਰਵਾਏ ਜਾ ਰਹੇ ਹਨ। ਓੁਪਰੋਕਤ ਵਿਚਾਰਾ ਦਾ ਪ੍ਰਗਟਾਵਾ ਕਲੱਬ ਦੇ ਪ੍ਰਧਾਨ ਬਖਸੀਸ ਰਾਏ ਨੇ ਟੀਮ ਮਾਲਵਾ ਨਾਲ ਵਿਸੇਸ ਗੱਲਬਾਤ ਦੋਰਾਨ ਪ੍ਰਗਟ ਕੀਤੇ। ਓੁਹਨਾ ਦੱਸਿਆ ਕਿ ਇਹਨਾ ਕੁਇਜ ਮੁਕਾਬਲਿਆਂ ਵਿੱਚ ਦਸਵੀਂ ਗਿਆਰਵੀਂ ਅਤੇ ਬਾਰਵੀਂ ਦੇ ਵਿਦਿਆਰਥੀਆਂ ਲਈ ਹੀ ਹਨ। ਓੁਹਨਾ ਦੱਸਿਆ ਕਿ ਜਾਗਰਤੀ ਲਿਆਓੁਣ ਲਈ ਪਹਿਲੇ ਵੀਹ ਸਵਾਲ ਡਾ ਅੰਬੇਡਕਰ ਜੀ ਨਾਲ ਸਬੰਧਤ ਹੀ ਹੋਣਗੇ.ਕੋਵਿਡ 19 ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਦੀਆਂ ਹਦਾਇਤਾਂ ਦੀ ਪੂਰੀ ਪਾਲਣਾ ਕੀਤੀ ਜਾਵੇਗੀ । ਪੰਜਾਹ ਸਵਾਲਾਂ ਦੇ ਜਵਾਬ ਦੇਣ ਲਈ ਇੱਕ ਘੰਟੇ ਦਾ ਸਮਾ ਦਿੱਤਾ ਜਾਵੇਗਾ।ਵਿਦਿਆਰਥੀ ਆਪਣਾ ਪੇਪਰ ਬੋਰਡ.ਦੋ ਪੈਨ.ਮਾਸਕ.ਸਕੂਲ ਦਾ ਆਈਕਾਰਡ.ਆਦਿ ਜਰੂਰੀ ਹੋਣਗੇ। ਜੇਤੂ ਵਿਦਿਆਰਥੀਆਂ ਨੂੰ "ਭਾਰਤ ਦਾ ਸਵਿਧਾਨ" ਬੁੱਕ ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਨਗਦ ਇਨਾਮ ਵਿੱਚ ਪਹਿਲੇ ਨੰਬਰ ਤੇ ਆਓੁਣ ਵਾਲੇ ਵਿਦਿਆਰਥੀ ਨੂੰ 1100.800 ਅਤੇ ਤੀਜੇ ਨੰਬਰ ਤੇ ਆਓੁਣ ਵਾਲੇ ਵਿਦਿਆਰਥੀ ਨੂੰ 500 ਦਾ ਇਨਾਮ ਦਿੱਤਾ ਜਾਵੇਗਾ। ਓੁਹਨਾ ਦੱਸਿਆ ਕਿ ਇਸ ਪਹਿਲੇ ਕੁਇਜ ਮੁਕਾਬਲੇ ਵਿੱਚ ਸੋ ਸੀਟਾਂ ਹੀ ਰੱਖੀਆਂ ਗਈਆਂ ਹਨ। ਇਸ ਮੋਕੇ ਬਖਸੀਸ ਰਾਏ ਦੇ ਨਾਲ.ਤੁਸਾਰ ਬਾਸਲ.ਚਿਰਾਗ ਪਾਹਵਾ ਤੋ ਇਲਾਵਾ ਕਲੱਬ ਦੇ ਬਾਕੀ ਅੋਹਦੇਦਾਰ ਸੁਖਚੈਨ ਫੌਜੀ, ਚਿਰਾਗ ਪਾਹਵਾ, ਸੁਖਚੈਨ ਬਿੱਟੂ, ਲਾਡੀ ਫੱਗੂਵਾਲਾ, ਗੋਲਡੀ ਲਾਲਕਾ ਅਤੇ ਹੋਰ ਮੈਬਰ ਵੀ ਇਸ ਕੁਇਜ ਮੁਕਾਬਲੇ ਦੀਆਂ ਤਿਆਰੀਆਂ ਵਿੱਚ ਜੁੱਟੇ ਹੋਏ ਹਨ।