ਭਵਾਨੀਗੜ੍ਹ ( ਰਸ਼ਪਿੰਦਰ ਸਿੰਘ) ਹਾੜ੍ਹੀ ਦੇ ਸੀਜ਼ਨ ਚ ਪਹਿਲੀ ਬਰਸਾਤ ਨੇ ਬਦਲਿਆ ਰੁਖ਼ ਅੱਜ ਤਹਿਸੀਲ ਭਵਾਨੀਗੜ੍ਹ ਚ ਪਹਿਲੀ ਬਰਸਾਤ ਦੇ ਕਾਰਨ ਮੰਡੀਆਂ ਚ ਪਈਆਂ ਕਣਕਾਂ ਰੁਲੀਆਂ ਪਾਣੀਆਂ ਚ । ਜਿੱਥੇ ਪੰਜਾਬ ਚ ਨਵੀਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਕਿ ਮੰਡੀਆਂ ਦੀ ਲਿਫਟਿੰਗ ਚੌਵੀ ਘੰਟਿਆਂ ਦੇ ਅੰਦਰ ਹੋ ਜਾਵੇਗੀ ਪਰ 4 5 ਤੂੰ ਕਣਕਾਂ ਮੰਡੀਆਂ ਦੇ ਵਿੱਚ ਪਈਆਂ ਰੁਲ ਰਹੀਆਂ ਹਨ ਅਤੇ ਅੱਜ ਹੋਈ ਬਰਸਾਤ ਦੇ ਕਾਰਨ ਕਣਕਾਂ ਪਾਣੀਆਂ ਚ ਰੁਲ ਰਹੀਆਂ ਹਨ ।
ਇਸ ਮੌਕੇ ਮੌਜੂਦਾ ਕਿਸਾਨਾਂ ਨਾਲ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਅਸੀਂ ਦੋ ਤਿੰਨ ਦਿਨ ਤੋਂ ਆਪਣੀ ਕਣਕ ਮੰਡੀਆਂ ਚ ਲਿਆ ਕੇ ਬੈਠੇ ਹਾਂ ਪਰ ਹਾਲੇ ਤੱਕ ਕਣਕ ਦੀ ਲਿਫਟਿੰਗ ਨਹੀਂ ਹੋਈ ਅਤੇ ਅੱਜ ਬਾਰਿਸ਼ ਦੇ ਕਾਰਨ ਸਰਕਾਰ ਵੱਲੋਂ ਕਣਕਾਂ ਨੂੰ ਢਕਣ ਲਈ ਕੋਈ ਇੰਤਜ਼ਾਮ ਵੀ ਨਹੀਂ ਕੀਤਾ ਗਿਆ ਅਤੇ ਉਨ੍ਹਾਂ ਨਿਰਾਸ਼ ਹੁੰਦਿਆਂ ਦੱਸਿਆ ਕਿ ਇਸ ਵਾਰ ਝਾੜ ਘੱਟ ਹੋਣ ਦੇ ਕਾਰਨ ਕਣਕਾਂ ਪਹਿਲਾਂ ਹੀ ਘੱਟ ਨਿਕਲੀਆਂ ਹਨ ਅਤੇ ਜੋ ਨਿਕਲੀਆਂ ਹਨ ਸਰਕਾਰ ਉਸ ਦੀ ਸਾਂਭ ਸੰਭਾਲ ਵੱਲ ਧਿਆਨ ਨਹੀਂ ਕਰ ਰਹੀ ਅਤੇ ਕਿਸਾਨ ਮੰਡੀਆਂ ਚ ਰੁਲ ਰਹੇ ਹਨ