ਭਵਾਨੀਗੜ (ਗੁਰਵਿੰਦਰ ਸਿੰਘ) ਫੱਗੂਵਾਲਾ ਕੈਚੀਆ ਵਿਖੇ ਸਥਿਤ ਰਹਿਬਰ ਕਾਲਜ ਵਿਖੇ ਬਿਤੇ ਦਿਨੀ ਅਜਾਦੀ ਦਾ ਅੰਮ੍ਰਿਤ ਮਹਾਓੁਤਸਵ ਦੇ ਅੰਤਰਗਤ ਕੈਸਰ ਸਬੰਧੀ ਜਾਗਰੂਕਤਾ ਕੈਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕਾਲਜ ਦੇ ਚੇਅਰਮੈਨ ਡਾ ਅੇਮ ਅੇਸ ਖਾਨ ਅਤੇ ਓੁਪ ਚੇਅਰਪਰਸਨ ਡਾ ਕਾਫਿਲਾ ਖਾਨ ਵਿਸ਼ੇਸ ਤੋਰ ਤੇ ਸਾਮਲ ਹੋਏ । ਇਸ ਮੋਕੇ ਸੰਗਰੂਰ ਤੋ ਓੁਚੇਚੇ ਤੋਰ ਤੇ ਸਾਮਲ ਹੋਣ ਵਾਲਿਆਂ ਵਿੱਚ ਡਾ ਮਨਪ੍ਰੀਤ ਕੋਰ.ਡਾ ਚੰਚਲ ਗਰਗ.ਡਾ ਰੇਨੂੰ ਮਦਾਨ.ਡਾ ਸ਼ਤੀਸ ਕੁਮਾਰ.ਡਾ ਕੁਲਵਿੰਦਰ ਕੋਰ ਹੋਮੀ ਭਾਵਾ ਕੈਸਰ ਹੋਸਪਤਾਲ ਸੰਗਰੂਰ ਨੇ ਵੀ ਸ਼ਿਰਕਤ ਕੀਤੀ ਅਤੇ ਮੋਜੂਦ ਵਿਦਿਆਰਥੀਆਂ ਨਾਲ ਕੈਸਰ ਦੀ ਰੋਕ ਥਾਮ ਸਬੰਧੀ ਵਿਚਾਰ ਚਰਚਾ ਕੀਤੀ । ਇਸ ਮੋਕੇ ਵੱਖ ਵੱਖ ਬੁਲਾਰਿਆ ਨੇ ਕੈਸਰ ਦੇ ਵਧ ਰਹੇ ਪ੍ਰਭਾਵ ਸਬੰਧੀ ਜਾਣਕਾਰੀ ਸਾਝੀ ਕਰਦਿਆਂ ਦੱਸਿਆ ਕਿ ਚੰਡੀਗੜ .ਮੋਹਾਲੀ .ਸੰਗਰੂਰ .ਮਾਨਸਾ ਇਲਾਕਿਆਂ ਵਿੱਚ ਕੈਸਰ ਵੱਧ ਪੈਰ ਫੈਲਾਅ ਰਿਹਾ ਹੈ ਅਤੇ ਅੋਰਤਾ ਇਸ ਤੋ ਵੱਧ ਪੀੜਤ ਹੁੰਦੀਆਂ ਨਜਰ ਆ ਰਹੀਆਂ ਹਨ। ਓੁਹਨਾ ਦੱਸਿਆ ਕਿ ਲੜਕੀਆਂ ਵਿੱਚਵੱਧ ਰਹੇ ਸਰਵਾਇਕਲ ਕੈਸਰ ਅਤੇ ਛਾਤੀ ਦੇ ਕੈਸਰ ਕਾਰਨ ਇਲਾਜ ਅਤੇ ਇਸ ਤੋ ਬਚਾਅ ਸਬੰਧੀ ਚਰਚਾ ਕੀਤੀ ਗਈ। ਇਸ ਮੋਕੇ ਸੰਸਥਾ ਦੇ ਚੇਅਰਪਰਸਨ ਕਾਫਿਲਾ ਖਾਨ ਨੇ ਵਿਦਿਆਰਥੀਆਂ ਨੂੰ ਸਹੀ ਸੇਧ ਲੈਕੇ ਚੰਗੀ ਜਿੰਦਗੀ ਜਿਓੁਣ ਲਈ ਪ੍ਰੇਰਿਤ ਕੀਤਾ। ਇਸ ਮੋਕੇ ਰਤਨ ਲਾਲ ਗਰਗ.ਡਾ ਅਬਦੁੱਲ ਕਲਾਮ.ਡਾ ਅਜੀਜ ਅਹਿਮਦ.ਮਹਿਤਾਬ ਆਲਮ.ਡਾ ਆਰੁਫ.ਨਛੱਤਰ ਸਿੰਘ .ਸ਼ਮਿੰਦਰ ਸਿੰਘ .ਪਵਨਦੀਪ ਕੋਰ.ਅਮਰਿੰਦਰ ਕੋਰ.ਮਨਜੀਤ ਕੋਰ. ਅਮਨਦੀਪ ਕੋਰ. ਨੋਨੀ ਬਾਲਾ. ਤੋ ਇਲਾਵਾ ਸਮੂਹ ਕਾਲਜ ਸਟਾਫ ਵੀ ਮੋਜੂਦ ਸੀ।