ਕਿਸਾਨਾਂ ਨੂੰ ਇੱਕ ਹੋਰ ਮੁਸ਼ਕਿਲ ਦਾ ਕਰਨਾ ਪਵੇਗਾ ਸਾਹਮਣਾ, DAP ਦੇ ਰੇਟਾਂ ਚ ਹੋਇਆ ਵਾਧਾ

ਚੰਡੀਗੜ੍ਹ-

ਮੁੜ ਤੋ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਵੱਡਾ ਝਟਕਾ ਦਿੱਤਾ ਹੈ। ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਬਿਜਾਏ, ਮੋਦੀ ਸਰਕਾਰ ਨੇ ਚੁੱਪ ਚੁਪੀਤੇ ਖ਼ਾਦ ਦੇ ਰੇਟ ਵਿੱਚ 150 ਰੁਪਏ ਵਾਧਾ ਕਰ ਦਿੱਤਾ ਹੈ। ਇਹ ਵਾਧਾ 1 ਅਪ੍ਰੈਲ ਤੋਂ ਲਾਗੂ ਵੀ ਹੋ ਚੁੱਕਿਆ ਹੈ।



ਮਿਲੀ ਜਾਣਕਾਰੀ ਮੁਤਾਬਿਕ, 1 ਅਪ੍ਰੈਲ ਤੋਂ ਪਹਿਲਾਂ ਪੰਜਾਬ ਅੰਦਰ ਡੀਏਪੀ ਖਾਦ ਦਾ ਰੇਟ 1200 ਰੁਪਏ ਸੀ, ਜਦੋਂਕਿ ਹੁਣ ਇਸ ਦਾ ਰੇਟ ਵੱਧ ਕੇ 1350 ਰੁਪਏ ਹੋ ਗਿਆ ਹੈ।

ਲੰਘੇ ਸਾਲ ਵੀ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਵੱਡਾ ਝਟਕਾ ਦੇ ਕੇ ਡੀਏਪੀ ਖਾਦ ਦੀ ਕੀਮਤ 1200 ਤੋਂ ਵਧਾ ਕੇ 1900 ਰੁਪਏ ਕਰ ਦਿੱਤੀ ਸੀ, ਪਰ ਕਿਸਾਨਾਂ ਨੇ ਇਸ ਦਾ ਜ਼ਬਰਦਸਤ ਵਿਰੋਧ ਕੀਤਾ ਸੀ, ਜਿਸ ਮਗਰੋਂ ਸਰਕਾਰ ਨੂੰ ਵਧਾਏ ਭਾਅ ਵਾਪਸ ਲੈਣੇ ਪਏ ਸਨ।



ਦੱਸ ਦਈਏ ਕਿ ਪਹਿਲਾਂ ਖੇਤੀ ਕਾਨੂੰਨਾਂ ਰਾਹੀਂ ਕਿਸਾਨਾਂ ਨੂੰ ਕੁਚਲਣ ਦੀ ਕੋਸਿਸ਼ ਕੀਤੀ, ਜਦੋਂਕਿ ਹੁਣ ਫ਼ਸਲਾਂ ਲਈ ਵਰਤੋਂ ਵਿੱਚ ਆਉਣ ਵਾਲੀ ਖਾਦ ਦੇ ਰੇਟ ਵਿੱਚ ਵਾਧਾ ਕਰਕੇ ਕਿਸਾਨਾਂ ਨੂੰ ਫਿਰ ਤੋਂ ਸੰਘਰਸ਼ ਕਰਨ ਦੇ ਲਈ ਸਰਕਾਰ ਨੇ ਮਜ਼ਬੂਰ ਕਰ ਦਿੱਤਾ ਹੈ।