ਭਵਾਨੀਗੜ (ਗੁਰਵਿੰਦਰ ਸਿੰਘ ) ਰਹਿਬਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ ਵਿਖੇ *ਨਰਸਿੰਗ ਡੇ* ਮਨਾਇਆ ਗਿਆ। *ਫਲੋਰੈਂਸ ਨਾਈਟਿੰਗਲ* ਨੇ ਹੀ ਆਧੁਨਿਕ ਨਰਸਿੰਗ ਦੀ ਸਥਾਪਨਾ ਕੀਤੀ, ਜਿਸ ਕਰਕੇ ੳਨ੍ਹਾਂ ਦੇ ਜਨਮ ਦਿਨ ਉੱਤੇ ਇਹ ਦਿਵਸ ਬਤੌਰ *ਨਰਸਿੰਗ ਡੇ* ਵਿਸ਼ਵ ਭਰ ਵਿੱਚ ਮਨਾਇਆ ਜਾਂਦਾ ਹੈ। ਇਸ ਮੌਕੇ ਡਾ ਐਮ ਐਸ ਖਾਨ ਅਤੇ ਡਾ ਕਾਫ਼ਿਲਾ ਖਾਨ ਨੇ ਬਤੌਰ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਇਸ ਮੌਕੇ ਡਾ ਐਮ ਐਸ ਖਾਨ ਨੇ ਸ਼ਮਾ ਜਗਾਕੇ ਪ੍ਰੋਗਰਾਮ ਦਾ ਆਗਾਜ ਕੀਤਾ। ਇਸ ਮੋਕੇ ਓੁਹਨਾ ਨਰਸਿੰਗ ਦਿਵਸ ਤੇ ਮੋਜੂਦ ਵਿਦਿਆਰਥੀਆਂ ਨੂੰ ਮੁਬਾਰਕਾ ਦਿੰਦਿਆਂ ਆਖਿਆ ਕਿ ਡਾਕਟਰ ਅਤੇ ਮਰੀਜ ਦੇ ਵਿਚਕਾਰ ਸਭ ਤੋ ਮਹੱਤਵ ਪੂਰਨ ਸਬੰਧ ਹੁੰਦੇ ਹਨ ਅਤੇ ਨਰਸ ਓੁਤੇ ਮਰੀਜ ਦੀ ਸਾਰੀ ਜੁੰਮੇਵਾਰੀ ਹੁੰਦੀ ਹੈ ਇਸੇ ਕਾਰਨ ਅੰਤਰਾਸ਼ਟਰੀ ਨਰਸ ਦਿਵਸ ਪੂਰੇ ਵਿਸ਼ਵ ਅੰਦਰ ਮਨਾਇਆ ਜਾਦਾ ਹੈ। ਇਸ ਮੋਕੇ ਵਿਦਿਆਰਥੀਆਂ ਵਲੋ ਵੱਖ ਵੱਖ ਨਰਸਿੰਘ ਤਕਨੀਕਾਂ ਨੂੰ ਭਾਸਨ ਦੇ ਰੂਪ ਵਿੱਚ ਪੇਸ਼ ਕੀਤਾ ਜਿਸ ਦੋਰਾਨ ਲੇਖ ਮੁਕਾਬਲੇ.ਚਿੱਤਰ ਪ੍ਰਦਰਸ਼ਨੀ ਵੀ ਕਰਵਾਈ ਗਈ। ਇਸ ਮੋਕੇ ਵਾਇਸ ਪ੍ਰਿੰਸੀਪਲ ਮੈਡਮ ਸਿਮਰਨਪ੍ਰੀਤ ਕੋਰ ਨੇ 2022 ਥੀਮ (ਵਿਸ਼ਵ ਸੇਹਤ ਨੂੰ ਸੁਤੱਖਿਅਤ ਕਰਨ ਲਈ ਨਰਸਿੰਘ ਵਿੱਚ ਰੁੱਚੀ ਰੱਖਣਾ.ਅਤੇ ਅਧਿਕਾਰਾ ਦਾ ਸਨਮਾਨ ਕਰਨਾ ) ਦੇ ਸਿਧਾਂਤਾਂ ਨੂੰ ਪ੍ਰਮੁੱਖ ਰੱਖਦੇ ਹੋਏ ਵਿਦਿਆਰਥੀਆਂ ਨੂੰ ਓੁਹਨਾ ਸਿਧਾਂਤਾਂ ਤੇ ਚੱਲਣ ਲਈ ਪ੍ਰੇਰਿਤ ਕੀਤਾ ਅਤੇ ਅਧਿਆਪਕਾਂ ਨੇ ਵੀ ਬੱਚਿਆਂ ਨੂੰ ਮਰੀਜਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਇਸ ਮੋਕੇ ਜੇਤੂ ਵਿਦਿਆਰਥੀਆਂ ਨੂੰ ਡਾ ਖਾਨ ਵਲੋ ਸਨਮਾਨਿਤ ਵੀ ਕੀਤਾ ਗਿਆ ਅਤੇ ਸਮੂਹ ਵਿਸ਼ਵ ਵਿੱਚ ਇਸ ਖਿੱਤੇ ਵਿੱਚ ਕੰਮ ਕਰਦੀਆਂ ਨਰਸਾ ਨੂੰ ਨਰਸਿੰਘ ਦਿਵਸ ਦੀਆਂ ਮੁਬਾਰਕਾ ਦਿੱਤੀਆਂ । ਇਸ ਮੋਕੇ ਵਿਦਿਆਰਥੀਆਂ ਤੋ ਇਲਾਵਾ ਸਮੂਹ ਕਾਲਜ ਸਟਾਫ ਵੀ ਮੋਜੂਦ ਰਿਹਾ।