ਭਵਾਨੀਗੜ੍ਹ, 13 ਮਈ (ਗੁਰਵਿੰਦਰ ਸਿੰਘ) -ਜਿੱਥੇ ਅੱਜ ਦੇ ਇਸ ਨਸ਼ਿਆਂ ਦੇ ਦੌਰ ਚ ਨੌਜਵਾਨ ਪੀੜੀ ਰੁੜਦੀ ਜਾ ਰਹੀ ਹੈ ਉੱਥੇ ਹੀ ਸ.ਸ.ਸ.ਸ. ਸਕੂਲ ਨਦਾਮਪੁਰ ਦੇ ਪਿ੍ੰ. ਪਰਮਲ ਸਿੰਘ ਤੇਜਾ ਦੀ ਯੋਗ ਅਗਵਾਈ ਚ ਡੀ.ਪੀ.ਈ. ਰਸ਼ਪਾਲ ਸਿੰਘ ਦੁਆਰਾ ਛੋਟੇ ਛੋਟੇ ਬੱਚਿਆਂ ਤੇ ਨੌਜਵਾਨਾਂ ਨੂੰ ਇਕੱਠੇ ਕਰਕੇ ਸਕੂਲ ਦੀਆਂ ਹਾਕੀ ਦੀਆਂ ਟੀਮਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਤੇ ਚਾਹਵਾਨ ਨੌਜਵਾਨਾਂ ਨੂੰ ਪੁਲਿਸ ਤੇ ਮਿਲਟਰੀ ਦੀ ਵੀ ਮੁਫਤ ਟਰੇਨਿੰਗ ਦਿੱਤੀ ਜਾ ਰਹੀ ਹੈ ਇਸ ਸਭ ਤੋਂ ਪ੍ਭਾਵਿਤ ਹੋ ਕੇ ਹੀ ਤੇ ਬੱਚਿਆਂ ਦੀ ਮੁੱਢਲੀ ਜਰੂਰਤ ਨੂੰ ਸਮਝਦਿਆਂ ਅੱਜ ਸ.ਸ.ਸ.ਸ. ਸਕੂਲ ਨਦਾਮਪੁਰ ਵਿਖੇ ਸਕੂਲ ਦੀ ਨਵੀਂ ਬਣ ਰਹੀ ਛੋਟੇ ਬੱਚਿਆਂ ਦੀ ਹਾਕੀ ਦੀ ਟੀਮ ਲਈ "ਰੱਬ ਸੁੱਖ ਰੱਖੇ ਲੋਕ ਭਲਾਈ ਸੰਸਥਾ ਨਦਾਮਪੁਰ (ਰਜਿ:)" ਦੇ ਸਮੂਹ ਮੈਂਬਰਾਂ ਤੇ ਉਹਨਾਂ ਦੇ ਐਨ ਆਰ ਆਈ ਸਾਥੀਆਂ ਦੇ ਸਹਿਯੋਗ ਨਾਲ ਸਪੋਰਟਸ ਯੂਨੀਫਾਰਮ ਵੰਡੀਆਂ ਗਈਆਂ ਤਾਂ ਕਿ ਇਹ ਬੱਚੇ ਅੱਗੇ ਜਾ ਕੇ ਹੋਰ ਉੱਚੇ ਮੁਕਾਮ ਹਾਸਿਲ ਕਰਨ ਤੇ ਆਪਣੇ ਪਰਿਵਾਰ, ਸਕੂਲ, ਨਗਰ ਤੇ ਇਲਾਕੇ ਦਾ ਨਾਮ ਰੌਸ਼ਨ ਕਰਨ। ਡੀ.ਪੀ.ਈ. ਰਸ਼ਪਾਲ ਸਿੰਘ ਬਹੁਤ ਹੀ ਲਗਨ ਤੇ ਨਿਰਸਵਾਰਥ ਹੋ ਕੇ ਇਨਾਂ ਬੱਚਿਆਂ ਲਈ ਲਗਾਤਾਰ ਮਿਹਨਤ ਕਰ ਰਹੇ ਹਨ ਤਾਂ ਕਿ ਇਨਾਂ ਬੱਚਿਆਂ ਦਾ ਭਵਿੱਖ ਹੋਰ ਉੱਜਵਲ ਹੋ ਜਾਵੇ। ਇਸ ਮੌਕੇ ਤੇ ਸਮੂਹ ਸਟਾਫ, ਰਿਟਾ: ਬੀ.ਪੀ.ਈ.ਓ. ਗਿਆਨ ਸਿੰਘ ਤੇ "ਰੱਬ ਸੁੱਖ ਰੱਖੇ ਲੋਕ ਭਲਾਈ ਸੰਸਥਾ ਨਦਾਮਪੁਰ" ਦੀ ਪੂਰੀ ਟੀਮ ਹਾਜਿਰ ਰਹੀ।