Big Breaking: ਪੰਜਾਬ ਦੇ ਸਕੂਲਾਂ ‘ਚ ਗਰਮੀ ਦੀਆਂ ਛੁੱਟੀਆਂ ਰੱਦ, 1 ਜੂਨ ਤੱਕ ਰੈਗੂਲਰ ਲੱਗਣਗੇ ਸਕੂਲ

ਚੰਡੀਗੜ੍ਹ-

ਪੰਜਾਬ ਸਰਕਾਰ ਦੇ ਵੱਲੋਂ 15 ਮਈ 2022 ਤੋਂ ਲੈ ਕੇ 30 ਜੂਨ 2022 ਤੱਕ ਜਿਹੜਾ ਫ਼ੈਸਲਾ ਹੁਕਮ ਜਾਰੀ ਕੀਤਾ ਗਿਆ ਸੀ, ਉਹ ਹੁਕਮ ਹੁਣ ਸਰਕਾਰ ਦੇ ਵੱਲੋਂ ਵਾਪਸ ਲੈ ਲਿਆ ਗਿਆ ਹੈ।

ਸਰਕਾਰ ਦੁਆਰਾ ਜਾਰੀ ਪੱਤਰ ਦੇ ਮੁਤਾਬਿਕ, ਸਰਕਾਰ ਨੇ ਹੁਣ ਇਨ੍ਹਾਂ ਛੁੱਟੀਆਂ ਦੀ ਤਰੀਕ ਬਦਲ ਕੇ 1 ਜੂਨ ਤੋਂ 30 ਜੂਨ ਕਰ ਦਿੱਤੀ ਹੈ ਅਤੇ 15 ਮਈ ਤੋਂ 31 ਮਈ ਤੱਕ ਰੈਗੂਲਰ ਸਕੂਲ ਲਗਾਉਣ ਦਾ ਹੁਕਮ ਜਾਰੀ ਕੀਤਾ ਹੈ।

ਦੂਜੇ ਪਾਸੇ ਸਿੱਖਿਆ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਦੇ ਵੱਲੋਂ ਟਵੀਟ ਕਰਦੇ ਹੋਏ ਵੀ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ।