ਸਰਕਾਰੀ ਮਹਿੰਦਰਾ ਕਾਲਜ ਦੇ ਵਿਦਿਆਰਥੀਆ ਵੱਲੋ ਛਬੀਲ ਲਗਾਈ

ਪਟਿਆਲਾ (ਰਸ਼ਪਿੰਦਰ ਸਿੰਘ) ਪੰਜਾਬ ਭਰ ਚ ਗਰਮੀ ਵੀ ਦਿਨੋ-ਦਿਨ ਸਿੱਖਰਾ ਤੇ ਹੈ ਅਤੇ ਜਿਸ ਦਾ ਆਮ ਲੋਕਾਂ ਨੂੰ ਬੜੀ ਮੁਸ਼ਕਿਲ ਨਾਲ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕੜਾਕੇ ਦੀ ਧੁੱਪ ਚ ਬਾਹਰ ਨਿਕਲਣਾ ਬਹੁਤ ਮੁਸ਼ਕਿਲ ਹੋ ਗਿਆ ਹੈ । ਗੁਰੂਆਂ ਪੀਰਾ ਦੀ ਇਸ ਧਰਤੀ ਤੇ ਪੁੰਨ ਦਾਨ ਦੇ ਕਾਰਜਾਂ ਚ ਪੰਜਾਬ ਦੇ ਨੋਜਵਾਨ ਮੋਹਰੀ ਰੋਲ ਅਦਾ ਕਰਦੇ ਆਏ ਹਨ ਤੇ ਇਸ ਵਾਰ ਵੀ ਇਸ ਗਰਮੀ ਦੇ ਚਲਦਿਆਂ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਨੌਜਵਾਨਾਂ ਵੱਲੋ ਕਾਲਜ ਦੇ ਬਾਹਰ ਆਮ ਲੋਕਾਂ ਅਤੇ ਵਿਦਿਆਰਥੀਆਂ ਲਈ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ । ਜਿਸ ਚ ਕਾਲਜ ਦੇ ਵਿਦਿਆਰਥੀਆ ਵੱਲੋ ਮਿੱਠਾ ਜਲ, ਠੰਡੀ ਲੱਸੀ ਅਤੇ ਜਲ-ਜੀਰੇ ਦੇ ਪਾਣੀ ਦੀ ਛਬੀਲ ਲਾਈ ਗਈ । ਇਸ ਮੌਕੇ ਸੁਖਦੀਪ ਸਿੰਘ, ਗੁਰਵਿੰਦਰ ਸਿੰਘ, ਜੋਗੀ , ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਅਜੈ ਘੱਗਾ, ਬਾਬਾ ਅਵਤਾਰ ਸਿੰਘ,ਅਮ੍ਰਿਤਪਾਲ ਸਿੰਘ ਅਤੇ ਹੋਰ ਵੀ ਕਾਲਜ ਦੇ ਵਿਦਿਆਰਥੀ ਮੌਜੂਦ ਸਨ।