ਭਵਾਨੀਗੜ੍ਹ ਚ ਵੱਖ ਵੱਖ ਥਾਵਾਂ ਤੇ ਤੰਬਾਕੂ ਵਿਰੋਧੀ ਦਿਵਸ ਤੇ ਜਾਗਰੂਕਤਾ ਕੈਂਪ ਲਗਾਇਆ

ਭਵਾਨੀਗੜ੍ਹ (ਗੁਰਵਿੰਦਰ ਸਿੰਘ) ਅੱਜ ਸ੍ਰੀ ਗੁਰੂ ਤੇਗ ਬਹਾਦਰ ਟਰੱਕ ਯੂਨੀਅਨ ਭਵਾਨੀਗਡ਼੍ਹ ਵਿਖੇ ਤੰਬਾਕੂ ਵਿਰੋਧੀ ਦਿਵਸ ਦੇ ਮੌਕੇ ਹੋਮੀ ਭਾਭਾ ਕੈਂਸਰ ਹਸਪਤਾਲ ਸੰਗਰੂਰ ਦੀ ਟੀਮ ਵੱਲੋਂ ਭਵਾਨੀਗੜ੍ਹ ਵੱਖ ਵੱਖ ਥਾਵਾਂ ਤੇ ਕੈਂਪ ਲਗਾਏ ਗਏ ਜਿਸ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਦੇ ਸਹਿਯੋਗ ਨਾਲ ਭਵਾਨੀਗੜ੍ਹ ਵਿੱਚ ਵੱਖ ਵੱਖ ਥਾਵਾਂ ਤੇ ਜਾਗਰੂਕਤਾ ਰੈਲੀ ਵੀ ਕੱਢੀ ਗਈ । ਇਸ ਮੌਕੇ ਤੇ ਮੂੰਹ ਦੇ ਕੈਂਸਰ ਦੀ ਜਾਂਚ ਲਈ ਇਕ ਵਿਸ਼ੇਸ਼ ਸਕਰੀਨਿੰਗ ਕੈਂਪ ਕਰਵਾਇਆ ਗਿਆ । ਇਸ ਮੌਕੇ ਡਾ ਵੰਦਿਤਾ ਪਾਹਵਾ, ਡਾ ਗੁਰਵਿੰਦਰ ਕੌਰ ਮੈਡੀਕਲ ਅਫਸਰ, ਡਾ ਪ੍ਰਿਥਵੀ ਰਾਜ ਕਦਮ ਪ੍ਰੋਗਰਾਮ ਮੈਨੇਜਰ ਹੋਮੀ ਭਾਭਾ ਹੋਸਪੀਟਲ ਸੰਗਰੂਰ ਅਤੇ ਅਮਰਦੀਪ ਸਿੰਘ, ਇਸ਼ਾਨ ਮਨਚੰਦਾ, ਗੀਤਾਂਜਲੀ, ਅਮਨਦੀਪ ਕੌਰ, ਸਰਬਜੀਤ ਕੌਰ, ਮਨਵੀਰ ਸ਼ਰਮਾ, ਸਿਮਰਨ, ਪੁਨੀਤ, ਹੁਸਨਦੀਪ ਸਿੰਘ, ਗੁਰਪ੍ਰੀਤ ਸਿੰਘ,ਸੁਰਜੀਤ ਸਿੰਘ ਸਹਿਜ ਪ੍ਰਕਾਸ਼ ਊਸ਼ਾ ਸ਼ਰਮਾ ਕਿਰਨ ਗੀਮਾ ਪ੍ਰਿਯੰਕਾ ਨਰਜਿੰਦਰ ਰਾਜਵੀਰ ਰਾਜ ਕੁਮਾਰ ਸਮੇਤ ਕਈ ਡਾਕਟਰਾਂ ਦੀ ਉੱਚ ਟੀਮ ਲੋਕਾਂ ਨੂੰ ਜਾਗਰੂਕਤਾ ਕਰਨ ਲਈ ਜ਼ਰੂਰਤਮੰਦ ਨੂੰ ਜਾਂਚ ਲਈ ਪਹੁੰਚੇ ਸਨ। ਇਸ ਮੌਕੇ ਟਰੱਕ ਯੂਨੀਅਨ ਪ੍ਰਧਾਨ ਹਰਦੀਪ ਸਿੰਘ ਤੂਰ ਨੇ ਇਸ ਉਪਰਾਲੇ ਦਾ ਆਪਣੀ ਟੀਮ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਉਨ੍ਹਾਂ ਕਿਹਾ ਕਿ ਤੰਬਾਕੂ ਨਾਲ ਬਹੁਤ ਬਿਮਾਰੀਆਂ ਫੈਲ ਰਹੀਆਂ ਹਨ ਜੋ ਅੱਗੇ ਜਾ ਕੇ ਲੋਕਾਂ ਲਈ ਨੁਕਸਾਨਦਾਇਕ ਹਨ ਅਤੇ ਅਜਿਹੇ ਉਪਰਾਲੇ ਨਾਲ ਇਸ ਨੂੰ ਰੋਕਿਆ ਜਾ ਸਕਦਾ ਹੈ। ਇਸ ਮੌਕੇ ਅਵਤਾਰ ਸਿੰਘ ਤਾਰੀ, ਭੀਮ ਸਿੰਘ, ਤੇਜਵਿੰਦਰ ਸਿੰਘ, ਨਿਰਭੈ ਸਿੰਘ ਢਿੱਲੋਂ, ਜਗਤਾਰ ਸਿੰਘ ਢਿੱਲੋਂ, ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।