ਭਵਾਨੀਗੜ੍ਹ (ਗੁਰਵਿੰਦਰ ਸਿੰਘ) ਰਾਮਪੁਰਾ ਰੋਡ ਸਥਿਤ ਹੈਰੀਟੇਜ ਪਬਲਿਕ ਸਕੂਲ ( ਐਚ . ਪੀ . ਐੱਸ .) ਭਵਾਨੀਗੜ੍ਹ ਵੱਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਅਣਥੱਕ ਉਪਰਾਲੇ ਕੀਤੇ ਜਾ ਰਹੇ ਹਨ । ਸਕੂਲ ' ਚ ਵਿਦਿਆਰਥੀਆਂ ਦੀਆਂ ਵਿਅਕਤੀਗਤ ਲੋੜਾਂ ਨੂੰ ਧਿਆਨ ' ਚ ਰੱਖਦਿਆਂ ਸਿੱਖਿਆ ਦਿੱਤੀ ਜਾਂਦੀ ਹੈ । ਹੁਣ ਐਚ . ਪੀ . ਐੱਸ . ਭਵਾਨੀਗੜ੍ਹ ਤੇ ਆਸ -ਪਾਸ ਦੇ ਇਲਾਕੇ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ।'
ਰਾਮਪੁਰਾ ਰੋਡ ਤੇ ਸਥਿਤ ਇਹ ਸਕੂਲ 6 ਏਕੜ ' ਚ ਬਣਿਆ ਹੈ , ਜਿਥੇ ਲੋੜ ਅਨੁਸਾਰ ਬੱਚਿਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇੰਨਾ ਹੀ ਨਹੀਂ ਅਧਿਆਪਕਾਂ ਵੱਲੋਂ ਹਰ ਜਮਾਤ ਵਿੱਚ ਤਕਨੀਕੀ ਸਮਾਰਟ ਬੋਰਡ ਤੇ ਸਮਾਰਟ ਕੰਮ ਕਰਵਾ ਕੇ ਪ੍ਰੋਜੈਕਟ ਆਧਾਰਿਤ ਸਿੱਖਿਆ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਸਕੂਲ ਵਿੱਚ ਵਿੱਦਿਅਕ ਯੋਗਤਾ ਦੇ ਨਾਲ-ਨਾਲ ਉੱਚ ਸੰਸਕਾਰਾਂ, ਭਾਰਤੀ ਅਤੇ ਪੰਜਾਬੀ ਸੱਭਿਆਚਾਰ ਨਾਲ ਜੁੜੇ ਰਹਿਣ ਲਈ ਬੱਚਿਆਂ ਨੂੰ ‘ਪ੍ਰਿਆਸ- ਸੰਸਥਾ' ਵੱਲੋਂ ਨਿੱਜੀ ਤੌਰ ’ਤੇ ਕਈ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ ਅਤੇ ਸਮੇਂ-ਸਮੇਂ ਤੇ ਸਮਾਜ ਵਿੱਚ ਜ਼ਰੂਰਤਮੰਦ ਲੋਕਾਂ ਦੀ ਮੱਦਦ ਕੀਤੀ ਜਾਂਦੀ ਹੈ। ਸਕੂਲਾਂ ਦੇ ਅਧਿਆਪਕਾਂ ਦੇ ਵਿਕਾਸ ਅਤੇ ਉਨ੍ਹਾਂ ਨੂੰ ਵੱਖ-ਵੱਖ ਅਧਿਆਪਨ ਤਕਨੀਕਾਂ ਤੋਂ ਜਾਣੂ ਕਰਵਾਉਣ ਲਈ ਸਮੇਂ-ਸਮੇਂ 'ਤੇ ਸਿਖਲਾਈ ਵਰਕਸ਼ਾਪਾਂ ਦਾ ਆਯੋਜਨ ਕੀਤਾ ਜਾਂਦਾ ਹੈ ਅਤੇ ਸੀ.ਬੀ.ਐੱਸ.ਈ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵੈਬੀਨਾਰ ਆਯੋਜਿਤ ਕੀਤੇ ਜਾਂਦੇ ਹਨ। ਸਕੂਲ ਵਿੱਚ ਹਰਾ-ਭਰਾ ਗਰਾਊਂਡ, ਸਵਿਮਿੰਗ ਪੂਲ, ਬਾਸਕਟਬਾਲ ਕੋਰਟ, ਸਕੇਟਿੰਗ, ਨੈੱਟ ਬਾਲ ਆਦਿ ਹਨ, ਬੱਚਿਆਂ ਨੂੰ ਖੇਡਾਂ ਦੀ ਵਿਸ਼ੇਸ਼ ਟ੍ਰੇਨਰਾਂ ਵੱਲੋਂ ਉੱਚ ਪੱਧਰੀ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਐਨ.ਸੀ.ਸੀ. ਟ੍ਰੇਨਰਾਂ ਦੁਆਰਾ ਟਰੇਨਿੰਗ ਵੀ ਦਿੱਤੀ ਜਾਂਦੀ ਹੈ ।
ਡਾਕਟਰੀ ਸਹੂਲਤਾਂ ਲਈ ਇੱਕ ਵਿਸ਼ੇਸ਼ ਕਮਰਾ ਵੀ ਹੈ ਜਿਸ ਵਿੱਚ ਨਰਸ ਦੁਆਰਾ ਬੱਚਿਆਂ ਨੂੰ ਮੁੱਢਲੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ। ਸਕੂਲ ਵਿੱਚ 11ਵੀਂ ਅਤੇ 12ਵੀਂ ਜਮਾਤ (ਮੈਡੀਕਲ, ਨਾਨ-ਮੈਡੀਕਲ, ਕਾਮਰਸ ਅਤੇ ਆਰਟਸ-ਇੰਟਰ-ਆਰਟਸ) ਦੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਪੂਰਾ ਪ੍ਰਬੰਧ ਹੈ। ਭਵਾਨੀਗੜ੍ਹ ਰਾਮਪੁਰਾ ਰੋਡ 'ਤੇ ਸਥਿਤ ਹੈਰੀਟੇਜ ਪਬਲਿਕ ਸਕੂਲ ਦੇ ਸੀਨੀਅਰ ਸੈਕੰਡਰੀ ਦੀਆਂ ਸਾਰੀਆਂ ਜਮਾਤਾਂ ਅਤੇ ਲੈਬਾਰਟਰੀਆਂ ਆਧੁਨਿਕ ਸਾਜੋ-ਸਮਾਨ ਨਾਲ ਲੈਸ ਹਨ। ਬੱਚਿਆਂ ਵਿੱਚ ਛੁਪੀ ਹੋਈ ਪ੍ਰਤਿਭਾ ਨੂੰ ਨਿਖਾਰਨ ਲਈ ਵੱਖ-ਵੱਖ ਵਿਸ਼ਿਆਂ ਦੀ ਜਾਣਕਾਰੀ ਹਾਸਲ ਕਰਨ ਵਾਲੇ ਮਾਹਿਰ ਵਿਅਕਤੀ ਨੂੰ ਬੁਲਾ ਕੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਵੱਲੋਂ ਕੈਰੀਅਰ ਕੌਂਸਲਿੰਗ ਕੀਤੀ ਜਾਂਦੀ ਹੈ।
ਹਰ ਸਾਲ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਦਾ ਨਤੀਜਾ 100 ਫੀਸਦੀ ਆਉਂਦਾ ਹੈ। ਜਿਸ ਕਾਰਨ ਸਕੂਲ ਦੇ ਵਿਦਿਆਰਥੀ ਦੇਸ਼ ਦੀਆਂ ਨਾਮਵਰ ਸੰਸਥਾਵਾਂ ਜਿਵੇਂ ਕਿ ਏਮਜ਼, ਆਈ.ਆਈ.ਟੀ., ਐਨ.ਆਈ.ਟੀ., ਬੀ.ਆਈ.ਟੀ.ਐਸ ਅਤੇ ਹੋਰ ਵੱਡੇ ਕਾਲਜਾਂ ਵਿੱਚ ਦਾਖਲਾ ਲੈ ਕੇ ਆਪਣਾ ਭਵਿੱਖ ਉਜਵਲ ਬਣਾਉਣ ਵੱਲ ਵਧ ਰਹੇ ਹਨ। ਐਚ.ਪੀ.ਐਸ ਦੇ ਪ੍ਰਿੰਸੀਪਲ ਮੀਨੂੰ ਸੂਦ ਜੀ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਉੱਚ ਯੋਗਤਾ ਪ੍ਰਾਪਤ ਅਤੇ ਤਜਰਬੇਕਾਰ ਸਟਾਫ਼ ਹੈ ਅਤੇ ਐਚ.ਪੀ.ਐਸ ਸਕੂਲ ਨੇ ਵੀਹ ਸਾਲਾਂ ਦੀ ਉੱਤਮਤਾ ਨਾਲ ਇਸ ਖੇਤਰ ਵਿੱਚ ਆਪਣਾ ਨਾਮ ਸਥਾਪਿਤ ਕੀਤਾ ਹੈ। ਇਸ ਤਰ੍ਹਾਂ ਅਸੀਂ ਭਵਿੱਖ ਵਿੱਚ ਵੀ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹਾਂ।