ਭਵਾਨੀਗੜ (ਗੁਰਵਿੰਦਰ ਸਿੰਘ) ਸੰਸਕਾਰ ਵੈਲੀ ਸਮਾਰਟ ਸਕੂਲ, ਭਵਾਨੀਗੜ੍ਹ ਵਿੱਚ ਸਕੂਲ ਦੇ ਵਿਦਿਆਰਥੀਆਂ ਵਿਚ ਛੁਪੀ ਹੋਈ ਪ੍ਰਤਿਭਾ ਨੂੰ ਨਿਖਾਰਨ ਦੇ ਉਦੇਸ਼ ਨਾਲ ਪਿਛਲੇ (30 ਮਈ ਤੋਂ 10 ਜੂਨ)10 ਦਿਨਾਂ ਤੋਂ ਚੱਲ ਰਿਹਾ ਸਮਰ ਕੈਂਪ ਸ਼ੁੱਕਰਵਾਰ ਨੂੰ ਬੜੀ ਧੂਮਧਾਮ ਨਾਲ ਸਮਾਪਤ ਹੋਇਆ।ਇਸ ਕੈਂਪ ਦਾ ਇੱਕੋ ਇੱਕ ਉਦੇਸ਼ ਬੱਚਿਆਂ ਨੂੰ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲੈ ਕੇ ਉਨ੍ਹਾਂ ਦੀ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਨਾ ਅਤੇ ਮੌਜ-ਮਸਤੀ ਵਿੱਚ ਵਾਧਾ ਕਰਨਾ ਸੀ। ਸਮਰ ਕੈਂਪ ਇਕ ਅਜਿਹਾ ਮੰਚ ਸੀ ਜਿਸ ਵਿੱਚ ਬੱਚਿਆਂ ਨੇ ਕੁਝ ਨਵਾਂ ਸਿੱਖਿਆ ਅਤੇ ਸਮਾਪਤੀ ਵਾਲੇ ਦਿਨ ਆਪਣੀਆਂ ਗਤੀਵਿਧੀਆਂ ਦੇ ਨਾਲ ਇੱਕ ਪ੍ਰਦਰਸ਼ਨੀ ਲਗਾ ਕੇ ਆਪਣੇ ਸਰੀਰਕ , ਮਾਨਸਿਕ ਅਤੇ ਬੌਧਿਕ ਵਿਕਾਸ ਦੀ ਪ੍ਰਕਿਰਿਆ ਨੂੰ ਪੇਸ਼ ਕੀਤਾ। ਇਸ ਸਮਰ ਕੈਂਪ ਵਿਚ ਡਾਂਸ, ਮਿਊਜ਼ਿਕ, ਆਰਟ ਐਂਡ ਕਰਾਫਟ ,ਸਾਇੰਸ ਐਕਸਪੈਰੀਮੈਂਟ, ਸ਼ਿਲਪਕਾਰੀ, ਰਸੋਈ ਹੁਨਰ, ਯੋਗਾ, ਡਰਾਮਾ ਅਤੇ ਮਿੱਟੀ ਦੇ ਭਾਂਡੇ ਬਣਾਉਣਾ ਸ਼ਾਮਲ ਸੀ। ਇਹਨਾਂ ਗਤੀਵਿਧੀਆਂ ਵਿੱਚ ਕਿੰਡਰਗਾਰਟਨ ਤੋਂ ਲੈ ਕੇ ਸੱਤਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਗਿਆ। ਆਰਟ ਐਂਡ ਕਰਾਫਟ ਦੁਆਰਾ ਵਿਦਿਆਰਥੀਆਂ ਨੇ ਟੀਸ਼ਰਟ ਪੇਂਟਿੰਗ, ਬੋਤਲ ਪੇਂਟਿੰਗ ਅਤੇ ਵੱਖ ਵੱਖ ਤਰ੍ਹਾਂ ਦੇ ਕਾਰਟੂਨ ਦੇ ਚਿੱਤਰ ਬਣਾਏ। ਸੰਗੀਤ ਵਿੱਚ ਸਭਿਆਚਾਰਕ ਗੀਤਾਂ ਨੇ ਸਕੂਲ ਦੇ ਵਿਹੜੇ ਨੂੰ ਹੋਰ ਵੀ ਸੁਹਾਵਣਾ ਬਣਾ ਦਿੱਤਾ।ਕੈਂਪ ਵਿੱਚ ਸਾਇੰਸ ਗਤੀਵਿਧੀ ਦੁਆਰਾ ਵਰਕਿੰਗ ਪ੍ਰੋਜੈਕਟ ਕੀਤੇ ਗਏ। ਵਿਦਿਆਰਥੀਆਂ ਨੇ ਘੁਮਿਆਰ ਦੀ ਸਹਾਇਤਾ ਨਾਲ ਮਿੱਟੀ ਦੇ ਵੱਖ - ਵੱਖ ਭਾਂਡੇ ਬਣਾਏ। ਵਿਦਿਆਰਥੀਆਂ ਨੇ ਸਮਾਜਿਕ ਸਿੱਖਿਆ ਵਿਸ਼ੇ ਸੰਬੰਧੀ ਵੀ ਵੱਖ ਵੱਖ ਪ੍ਰੋਜੈਕਟ ਬਣਾਏ। ਸਕੂਲ ਦੇ chairman ਸ੍ਰੀ ਧਰਮਵੀਰ Garg ਨੇ ਕਿਹਾ ਕਿ ਬੱਚਿਆਂ ਅੰਦਰ ਛੁਪੀ ਪ੍ਰਤਿਭਾ ਨੂੰ ਨਿਖਾਰਨ ਅਤੇ ਉਨ੍ਹਾਂ ਦੀ ਸਮਰੱਥਾ ਨੂੰ ਵਧਾਉਣ ਅਤੇ ਮਾਨਸਿਕ ਵਿਕਾਸ ਲਈ ਸਮੇਂ-ਸਮੇਂ ਤੇ ਉਹਨਾਂ ਨੂੰ ਬਿਹਤਰ ਮੌਕੇ ਪ੍ਰਦਾਨ ਕਰਦੇ ਰਹਿਣਗੇ। ਉਹਨਾਂ ਨੇ ਸਟਾਫ ਅਤੇ ਵਿਦਿਆਰਥੀਆਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਅਮਨ ਨਿੱਝਰ ਵਿਦਿਆਰਥੀਆਂ ਨੂੰ ਆਪਣੀ ਸੁਤੰਤਰ ਹੁਨਰ ਅਤੇ ਪ੍ਰਤਿਭਾ ਨੂੰ ਵਿਕਸਤ ਕਰਨ ਲਈ ਪ੍ਰੇਰਿਤ ਕੀਤਾ। ਸਮਰ ਕੈਂਪ ਦੇ ਅਖੀਰਲੇ ਦਿਨ ਪੰਜਾਬੀ ਸਭਿਆਚਾਰਕ ਵਿਰਸੇ ਨੂੰ ਵੀ ਪੇਸ਼ ਕੀਤਾ ਗਿਆ ਜਿਸ ਵਿੱਚ ਸਾਡੇ ਪੰਜਾਬੀ ਸੱਭਿਆਚਾਰ ਦੇ ਅਲੋਪ ਹੁੰਦੇ ਵਿਰਸੇ ਨੂੰ ਦਰਸਾਇਆ ਗਿਆ। ਜਿਸ ਦਾ ਉਦੇਸ਼ ਵਿਦਿਆਰਥੀਆਂ ਨੂੰ ਆਪਣੇ ਪੰਜਾਬੀ ਵਿਰਸੇ ਨਾਲ ਜੋੜਨਾ ਸੀ। ਕੈਂਪ ਵਿੱਚ ਸਾਰੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਕੈਂਪ ਦੇ ਅਖੀਰਲੇ ਦਿਨ ਵਿਦਿਆਰਥੀਆਂ ਦੇ ਮਾਤਾ ਪਿਤਾ ਨੂੰ ਸ਼ਾਮਿਲ ਕੀਤਾ ਗਿਆ। ਮਾਪਿਆਂ ਨੇ ਸੰਸਕਾਰ ਵੈਲੀ ਸਮਾਰਟ ਸਕੂਲ ਦਾ ਤਹਿ ਦਿਲੋਂ ਧੰਨਵਾਦ ਕੀਤਾ।