ਬਰਸਾਤੀ ਮੋਸਮ ਨੇ ਖੋਲੀ ਪ੍ਰਸ਼ਾਸਨ ਦੀ ਪੋਲ

ਭਵਾਨੀਗਰੜ੍ਰ (ਗੁਰਵਿੰਦਰ ਸਿੰਘ ) ਬਰਸਾਤਾਂ ਦੇ ਮੌਸਮ ਦੇ ਸ਼ੁਰੂ ਵਿੱਚ ਹੀ ਖੁਲਣ ਲਗੀ ਪੋਲ ਮਸਲਾ ਚਾਹੇ ਸਹਿਰੀ ਪਾਣੀ ਦੀ ਨਿਕਾਸੀ ਦਾ ਹੋਵੇ ਜਾਂ ਨਾਭਾ ਰੋੜ ਤੇ ਖੜੇ ਪਾਣੀ ਦਾ ਹੋਵੇ ਕੁਝ ਦਿਨ ਪਹਿਲਾਂ ਕੁਝ ਆਪ ਆਗੂਆ ਵੱਲੋਂ ਪਾਣੀ ਕੱਡਣ ਲਈ ਜੇ ਸੀ ਵੀ ਲਾ ਕੇ ਸਟੰਟ ਕੀਤਾ ਗਿਆ ਸੀ ਪਾਣੀ ਉਵੇ ਦਾ ਉਵੇ ਹੀ ਖੜਾ ਨਜ਼ਰ ਆਉਂਦਾ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਦੇ ਜਿਲ੍ਹਾ ਜਨਰਲ ਸਕੱਤਰ ਜਗਦੀਪ ਸਿੰਘ (ਗੁੱਗੂ ਤੂਰ)ਨੇ ਕੀਤਾ ਉਹਨਾਂ ਕਿਹਾ ਕਿ ਆਪ ਦੀ ਸਰਕਾਰ ਹੀ ਡਰਾਮੇਵਾਜ ਹੈ ਜਿਥੇ ਵੋਟਾਂ ਤੋਂ ਪਹਿਲਾਂ ਕੁਝ ਆਪ ਆਗੂ ਜਿਥੇ ਸਹਿਰ ਦੀਆ ਗਲੀਆ ਵਿੱਚ ਪਾਣੀ ਖੜਾ ਨਜ਼ਰ ਆਉਂਦਾ ਸੀ ਉਥੇ ਪਹੁੰਚ ਜਾਂਦੇ ਸੀ ਹੁਣ ਉਹਨਾਂ ਵਿੱਚੋਂ ਕੋਈ ਨਜ਼ਰ ਕਿਉ ਨਹੀਂ ਆ ਰਿਹਾ ਅਸੀਂ ਐਮ ਐਲ ਏ ਸੰਗਰੂਰ ਨੂੰ ਨੂੰ ਬੇਨਤੀ ਕਰਦੇ ਹਾਂ ਕਿ ਸ਼ਹੀਦ ਭਗਤ ਸਿੰਘ ਚੌਕ ਅਤੇ ਤਹਿਸੀਲ ਜਿਥੇ ਹਲਕਾ ਜਿਹਾ ਮੀਹ ਪੈਣ ਨਾਲ ਪਾਣੀ ਹੀ ਪਾਣੀ ਨਜ਼ਰ ਆਉਂਦਾ ਹੈ ਜਾ ਸਰਕਾਰ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ ਜਾਂ ਫਿਰ ਕਿਸ਼ਤੀਆ ਦਾ ਤਾਂ ਜੋ ਆਉਣ ਜਾਣ ਵਾਲੇ ਰਾਹਗਿਰਾ ਨੂੰ ਮੁਸਕਲਾਂ ਦਾ ਸਾਮਣਾ ਨਾ ਕਰਣਾ ਪਵੇ।